ਪੰਜਾਬ ਗੁਰਦਾਸਪੁਰ ’ਚ ਭੇਦਭਰੀ ਹਾਲਤ ’ਚ ਗਊਆਂ ਦੀ ਮੌਤ/ ਦੁੱਧ ਦੇ ਸਿਰ ’ਤੇ ਪਲਦਾ ਸੀ ਪਰਿਵਾਰ 8 ’ਚ 4 ਗਊਆਂ ਨੇ ਤੋੜਿਆ ਦੰਮ, ਮੁਆਵਜ਼ੇ ਦੀ ਮੰਗ By admin - January 26, 2026 0 5 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਜੋੜਾ ਛੱਤਰਾਂ ਵਿਖੇ ਦੁੱਧ ਦਾ ਵਪਾਰ ਕਰਨ ਵਾਲੇ ਪਸ਼ੂ ਪਾਲਕ ਹੀਰਾ ਸਿੰਘ ਦੀਆਂ ਚਾਰ ਗਊਆਂ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਜਦ ਕਿ ਬਾਕੀ ਚਾਰ ਵੀ ਗੰਭੀਰ ਰੂਪ ਵਿੱਚ ਬਿਮਾਰ ਹੋ ਗਈਆਂ ਹਨ ਜਿਨਾਂ ਦਾ ਸਰਕਾਰੀ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗਊਆਂ ਦੀ ਇਹ ਹਾਲਤ ਜ਼ਹਿਰੀਲਾ ਚਾਰਾ ਖਾਣ ਨਾਲ ਹੋਈ ਹੈ ਪਰ ਚਾਰਾ ਜਹਿਰੀਲਾ ਕਿਵੇਂ ਹੋਇਆ ਇਸ ਬਾਰੇ ਅਜੇ ਪਤਾ ਨਹੀਂ ਲੱਗਿਆ ਹੈ। ਫਿਲਹਾਲ ਮ੍ਰਿਤ ਗਊਆਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪੀੜਿਤ ਹੀਰਾ ਸਿੰਘ ਨੇ ਮੰਗ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਆਗੂ ਰਮਨ ਬਹਿਲ ਵੀ ਕਿਸਾਨ ਦੇ ਘਰ ਪਹੁੰਚੇ ਅਤੇ ਸਰਕਾਰ ਵੱਲੋਂ ਮਦਦ ਦਾ ਵਿਸ਼ਵਾਸ ਦਿਵਾਇਆ ਹੈ।