ਪੰਜਾਬ ਪਟਿਆਲਾ ਦੇ ਪਿੰਡ ਨੌਗਾਵਾਂ ’ਚ ਘੋੜ ਸਵਾਰ ਦੀ ਮੌਤ/ ਟਰੇਨਿੰਗ ਦੇਣ ਦੌਰਾਨ ਟੋਭੇ ’ਚ ਡੁੱਬਣ ਕਾਰਨ ਗਈ ਜਾਨ By admin - January 25, 2026 0 8 Facebook Twitter Pinterest WhatsApp ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਨੌਗਾਵਾਂ ਵਿੱਚ ਅੱਜ ਉਸ ਵੇਲੇ ਵੱਡੀ ਮੰਦਭਾਗੀ ਘਟਨਾ ਵਾਪਰ ਗਈ ਜਦੋਂ ਰਾਜਸਥਾਨ ਤੋਂ ਆਏ ਇਕ ਘੋੜ ਸਵਾਰ ਦੀ ਟੋਭੇ ਵਿਚ ਡੁੱਬਣ ਕਾਰਨ ਮੌਤ ਹੋ ਗਈ। ਦਰਅਸਲ ਇਹ ਘੋੜ ਸਵਾਰ ਘੋੜੇ ਨੂੰ ਟਰੇਨਿੰਗ ਦੇ ਰਿਹਾ ਸੀ ਕਿ ਅਚਾਨਕ ਘੋੜਾ ਬੇਕਾਬੂ ਹੋ ਕੇ ਸਵਾਰ ਸਮੇਤ ਟੋਭੇ ਵਿਚ ਜਾ ਵੜਿਆ, ਜਿਸ ਕਾਰਨ ਸਮੀਰ ਨਾਮ ਦੇ ਘੋੜ ਸਵਾਰ ਦੀ ਮੌਤ ਹੋ ਗਈ। ਹਾਦਸੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ, ਪਿੰਡ ਨੌਗਾਵਾਂ ਦੇ ਪੈਟਰੋਲ ਪੰਪ ਮਾਲਕ ਦਿਲਜੀਤ ਸਿੰਘ ਵੱਲੋਂ ਰਾਜਸਥਾਨ ਦੇ ਸੀਕਰ ਤੋਂ ਇੱਕ ਨਵਾਂ ਘੋੜਾ ਮੰਗਵਾਇਆ ਗਿਆ ਸੀ। ਇਸ ਘੋੜੇ ਨੂੰ ਟ੍ਰੇਨਿੰਗ ਦੇਣ ਲਈ ਰਾਜਸਥਾਨ ਤੋਂ ਹੀ ਸਮੀਰ ਨਾਮ ਦਾ ਇੱਕ ਮਾਹਿਰ ਘੋੜ ਸਵਾਰ ਆਪਣੇ ਇੱਕ ਹੋਰ ਸਾਥੀ ਨਾਲ ਇੱਥੇ ਆਇਆ ਹੋਇਆ ਸੀ। ਕੱਲ੍ਹ ਸਵੇਰੇ ਤਕਰੀਬਨ 11 ਵਜੇ ਦੇ ਕਰੀਬ, ਜਦੋਂ ਸਮੀਰ ਘੋੜੇ ਨੂੰ ਟ੍ਰੇਨਿੰਗ ਦਿੰਦਾ ਹੋਇਆ ਪਿੰਡ ਦੀ ਫਿਰਨੀ ਤੋਂ ਗੁਜ਼ਰ ਰਿਹਾ ਸੀ, ਤਾਂ ਅਚਾਨਕ ਘੋੜਾ ਬੇਕਾਬੂ ਹੋ ਗਿਆ ਅਤੇ ਸਿੱਧਾ ਪਿੰਡ ਦੇ ਗਹਿਰੇ ਟੋਬੇ ਵਿੱਚ ਜਾ ਵੜਿਆ। ਟੋਬਾ ਕਾਫੀ ਡੂੰਘਾ ਹੋਣ ਕਾਰਨ ਸਮੀਰ ਘੋੜੇ ਸਮੇਤ ਪਾਣੀ ਵਿੱਚ ਸਮਾ ਗਿਆ। ਭਾਵੇਂ ਸਮੀਰ ਨੇ ਬਾਹਰ ਨਿਕਲਣ ਦੀ ਕਾਫੀ ਜੱਦੋਜਹਿਦ ਕੀਤੀ, ਪਰ ਪਾਣੀ ਜ਼ਿਆਦਾ ਹੋਣ ਕਾਰਨ ਉਹ ਬਾਹਰ ਨਾ ਆ ਸਕਿਆ ਅਤੇ ਉਸ ਦੀ ਮੌਤ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਵੱਲੋਂ ਮਦਦ ਦੀ ਕੋਸ਼ਿਸ਼ ਕੀਤੀ ਗਈ ਸਫਲਤਾ ਨਹੀਂ ਮਿਲੀ ਅਤੇ ਵੇਖਦੇ ਹੀ ਵੇਖਦੇ ਸਮੀਰ ਪਾਣੀ ਵਿਚ ਸਮਾ ਗਿਆ। ਇਸ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਸਮੀਰ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਘਟਨਾ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ। https://knocknews.tv/wp-content/uploads/2026/01/4-21.mp4