Uncategorized ਨੰਗਲ ’ਚ ਤੇਦੂਆਂ ਕਾਬੂ/ ਰੁੱਖ ’ਤੇ ਚੜ੍ਹ ਕੇ ਬੈਠੇ ਨੂੰ ਕੀਤਾ ਬੇਹੋਸ਼/ ਟੀਮ ਦੇ ਆਉਣ ’ਚ ਦੇਰੀ ਕਾਰਨ ਦਹਿਸ਼ਤ ’ਚ ਰਹੇ ਲੋਕ By admin - May 16, 2025 0 61 Facebook Twitter Pinterest WhatsApp ਨੰਗਲ ਦੇ ਭਾਖੜਾ ਮੇਨ ਰੋਡ ਤੇ ਸਥਿਤ ਰਿਹਾਇਸ਼ੀ ਇਲਾਕੇ ਅੰਦਰ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਲੋਕਾਂ ਨੇ ਇੱਥੇ ਇਕ ਰੁੱਖ ਤੇ ਜੰਗਲੀ ਜਾਨਵਰ ਤੇਦੂਏ ਨੂੰ ਬੈਠਿਆ ਵੇਖਿਆ। ਇਸ ਦੌਰਾਨ ਤੇਦੂਏ ਨੂੰ ਵੇਖਣ ਲਈ ਲੋਕਾਂ ਦੀ ਭੀੜ ਇਕੱਠਾ ਹੋ ਗਈ। ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਕੁੱਤਿਆਂ ਦੇ ਭੌਕਣ ਦੀ ਆਵਾਜ਼ ਸੁਣੀ ਸੀ ਅਤੇ ਜਦੋਂ ਮੌਕੇ ਤੇ ਜਾ ਕੇ ਵੇਖਿਆ ਤਾਂ ਇਕ ਰੁੱਖ ਤੇ ਤੇਦੂਆਂ ਬੈਠਿਆ ਹੋਇਆ ਸੀ। ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਜੰਗਲਾਤ ਵਿਭਾਗ ਨੂੰ ਦਿੱਤੀ। ਇਸ ਤੋਂ ਬਾਦ ਰੋਪੜ ਤੋਂ ਪਹੁੰਚੀ ਜੰਗਲਾਤ ਵਿਭਾਗ ਦੀ ਟੀਮ ਨੇ ਤੇਦੂਏ ਨੂੰ ਬੇਹੋਸ਼ੀ ਵਾਲੀ ਗੰਨ ਦੀ ਮਦਦ ਨਾਲ ਕਾਬੂ ਕਰ ਕੇ ਪਿੰਜਰੇ ਵਿਚ ਪਾ ਦਿੱਤਾ। ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਜੰਗਲਾਤ ਵਿਭਾਗ ਦੀ ਟੀਮ ਦੇ ਕਾਫੀ ਦੇਰੀ ਨਾਲ ਪਹੁੰਚੀ ਐ, ਜਿਸ ਕਾਰਨ ਲੋਕਾਂ ਨੂੰ ਕਾਫੀ ਸਮਾਂ ਦਹਿਸ਼ਤ ਵਿਚ ਗੁਜਾਰਨਾ ਪਿਆ ਐ। ਦੱਸਣਯੋਗ ਐ ਕਿ ਇਸ ਇਲਾਕੇ ਅੰਦਰ ਪਿਛਲੇ ਕਾਫੀ ਸਮੇਂ ਤੋਂ ਤੇਦੂਏ ਦੀ ਆਮਦ ਕਾਰਨ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਸੀ। ਤੇਦੂਏ ਦੇ ਰਿਹਾਇਸ਼ੀ ਇਲਾਕੇ ਅੰਦਰ ਘੁੰਮਣ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਸੀ। ਹੁਣ ਤੇਦੂਏ ਦੇ ਫੜੇ ਜਾਣ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਐ।