ਪੰਜਾਬ ਮਾਨਸਾ ’ਚ ਚੋਰ ਦਾ ਚਾਹ ਦੀ ਦੁਕਾਨ ’ਤੇ ਧਾਵਾ/ ਦੁਕਾਨ ਦਾ ਗੱਲਾ ਚੁੱਕ ਕੇ ਹੋਇਆ ਫਰਾਰ By admin - January 24, 2026 0 4 Facebook Twitter Pinterest WhatsApp ਮਾਨਸਾ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਮਾਮਲਾ ਸ਼ਹਿਰ ਦੇ ਬਰੇਟਾ ਕੈਂਚੀਆਂ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਚੋਰ ਚਾਹ ਦੀ ਦੁਕਾਨ ਚੋਂ ਗੱਲਾਂ ਚੁੱਕ ਕੇ ਫਰਾਰ ਹੋ ਗਿਆ। ਦੁਕਾਨ ਮਾਲਕ ਪੱਪੂ ਸਿੰਘ ਦੇ ਦੱਸਣ ਮੁਤਾਬਕ ਉਸ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਪੀੜਤ ਹੈ, ਜਿਸ ਦੇ ਇਲਾਜ ਲਈ ਉਸ ਨੇ 28 ਹਜ਼ਾਰ ਰੁਪਏ ਜੋੜ ਕੇ ਰੱਖੇ ਸੀ। ਬੀਤੇ ਸ਼ਾਮ 6 ਵਜੇ ਉਹ ਦੁਕਾਨ ਤੋਂ ਗ੍ਰਾਹਕ ਨੂੰ ਚਾਹ ਦੇਣ ਗਿਆ ਸੀ ਕਿ ਪਿਛੋਂ ਚੋਰ ਗੱਲਾ ਚੁੱਕ ਕੇ ਫਰਾਰ ਹੋ ਗਿਆ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਪੱਪੂ ਸਿੰਘ ਦੇ ਦੱਸਣ ਮੁਤਾਬਕ ਉਸ ਨੇ 20 ਹਜ਼ਾਰ ਰੁਪਏ ਕਿਸੇ ਕੋਲੋਂ ਇਲਾਜ ਲਈ ਉਧਾਰ ਮੰਗੇ ਸੀ ਅਤੇ 8 ਹਜ਼ਾਰ ਉਸ ਦੇ ਆਪਣੇ ਸਨ। ਜਦੋਂ ਉਹ ਚਾਹ ਦੇਣ ਲਈ ਗਿਆ ਤਾਂ ਚੋਰ ਤਾਕ ਵਿੱਚ ਖੜਾ ਸੀ ਤਾਂ ਉਹ ਦੁਕਾਨ ਉੱਪਰੋਂ ਗੱਲਾ ਚੁੱਕ ਕੇ ਰਫੂ ਚੱਕਰ ਹੋ ਗਿਆ। ਉਸਨੇ ਚੋਰ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਚੋਰ ਨਹੀਂ ਲੱਭਿਆ। ਪੀੜਤ ਨੇ ਦੱਸਿਆ ਕਿ ਉਹ ਚੋਰ ਨੂੰ ਪਹਿਚਾਣਦਾ ਹੈ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਚੋਰ ਨੂੰ ਛੇਤੀ ਕਾਬੂ ਕਰ ਕੇ ਉਸ ਦੇ ਪੈਸੇ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ।