ਲੁਧਿਆਣਾ ’ਚ ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ/ ਦੋਸਤ ਨੇ ਤਕਰਾਰ ਬਾਅਦ ਮਾਰੀ ਗੋਲੀ/ ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ

0
4

ਲੁਧਿਆਣਾ ’ਚ ਗੋਲੀ ਲੱਗਣ ਕਾਰਨ ਨੌਜਵਾਨ ਦੀ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਦੀ ਪਛਾਣ ਰਾਜਵੀਰ ਸਿੰਘ ਵਾਸੀ ਥਰੀਕੇ ਵਜੋਂ ਹੋਈ ਹੈ ਜੋ ਐਮਬੀਏ ਦਾ ਵਿਦਿਆਰਥੀ ਸੀ। ਖਬਰਾਂ ਮੁਤਾਬਕ ਉਹ ਆਪਣੇ ਦੋਸਤ ਨਾਲ ਤਲਵਾੜਾ ਵਿਖੇ ਗਿਆ ਸੀ, ਜਿੱਥੇ ਖੇਤਾਂ ਵਿਚ ਉਨ੍ਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਜਿਸ ਤੋਂ ਬਾਦ ਉਸ ਦੇ ਦੋਸਤ ਨੇ ਗੋਲੀ ਚਲਾ ਦਿੱਤੀ। ਗੋਲੀ ਚਲਾਉਣ ਵਾਲੇ ਦੀ ਪਛਾਣ ਜੁਗਰਾਜ  ਸਿੰਘ ਵਜੋਂ ਹੋਈ ਹੈ ਜੋ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਦੋਵੇਂ ਆਪਸ ਵਿਚ ਦੋਸਤ ਸਨ। ਪੁਲਿਸ ਨੇ ਦੋਸਤ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਾਜਵੀਰ ਦੀ ਲਾਸ਼ ਨੂੰ ਡੀਐਮਸੀ ਹਸਪਤਾਲ ਵਿੱਚ ਰੱਖਿਆ ਗਿਆ ਹੈ। ਰਿਪੋਰਟਾਂ ਅਨੁਸਾਰ, ਜੁਗਰਾਜ ਅਤੇ ਰਾਜਵੀਰ ਚੰਗੇ ਦੋਸਤ ਸਨ। ਜੁਗਰਾਜ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ, ਅਤੇ ਰਾਜਵੀਰ ਐਮਬੀਏ ਕਰ ਰਿਹਾ ਸੀ। ਅੱਜ, ਦੋਵੇਂ ਤਲਵਾੜਾ ਪਿੰਡ ਦੇ ਨੇੜੇ ਖੇਤਾਂ ਵਿੱਚ ਗਏ ਹੋਏ ਸਨ। ਉਨ੍ਹਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ।
ਇਸ ਦੌਰਾਨ ਜੁਗਰਾਜ ਨੇ ਰਾਜਵੀਰ ਨੂੰ ਗੋਲੀ ਮਾਰ ਦਿੱਤੀ। ਲੋਕਾਂ ਨੇ ਖੂਨ ਨਾਲ ਲੱਥਪੱਥ ਰਾਜਵੀਰ ਨੂੰ ਡੀਐਮਸੀ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੀਏਯੂ ਦੇ ਐਸਐਚਓ ਵਿਜੇ ਨੇ ਦੱਸਿਆ ਕਿ ਕੱਲ੍ਹ ਪੋਸਟਮਾਰਟਮ ਕੀਤਾ ਜਾਵੇਗਾ। ਦੋਸ਼ੀ ਅਜੇ ਫਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਸਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਘਟਨਾ ਬਾਰੇ ਪੂਰੀ ਜਾਣਕਾਰੀ ਮਿਲ ਸਕੇਗੀ।

LEAVE A REPLY

Please enter your comment!
Please enter your name here