ਰੋਪੜ ਨਾਲ ਸਬੰਧਤ ਫੌਜੀ ਜਵਾਨ ਕਸ਼ਮੀਰ ’ਚ ਸ਼ਹੀਦ/ ਸੜਕ ਹਾਦਸੇ ’ਚ 10 ਸਾਥੀਆਂ ਸਮੇਤ ਗਈ ਜਾਨ/ ਪਰਿਵਾਰ ਤੇ ਪਿੰਡ ਅੰਦਰ ਸੋਗ ਦੀ ਲਹਿਰ

0
9

ਰੋਪੜ ਨਾਲ ਸਬੰਧਤ ਫੌਜੀ ਜਵਾਨ ਜੋਬਨਪ੍ਰੀਤ ਸਿੰਘ ਦੀ ਜੰਮੂ ਕਸ਼ਮੀਰ ਵਿਚ ਸ਼ਹੀਦੀ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਉਹ ਜੰਮੂ ਕਸ਼ਮੀਰ ਦੇ ਡੋਡਾ ਜਿਲ੍ਹੇ ਵਿਚ ਸੜਕ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਫੌਜੀ ਜਵਾਨਾਂ ਵਿਚਸ਼ਾਮਲ ਸੀ। ਉਹ ਆਪਣੇ ਹੋਰ ਸਾਥੀ ਜਵਾਨਾਂ ਸਮੇਤ ਕੈਸਪਰ ਵਾਹਨ ਤੇ ਯਾਤਰਾ ਕਰ ਰਿਹਾ ਸੀ ਕਿ ਉਨ੍ਹਾਂ ਦਾ ਵਾਹਨ ਹਾਦਸਾ ਗ੍ਰਸ਼ਤ ਹੋ ਗਿਆ। ਜੋਬਨਪ੍ਰੀਤ ਦਾ ਫਰਵਰੀ ਵਿਚ ਵਿਆਹ ਹੋਣਾ ਸੀ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਕਿ ਇਹ ਮੰਦਭਾਗੀ ਖਬਰ ਆ ਗਈ ਹੈ। ਘਟਨਾ ਤੋਂ ਬਾਦ ਪਰਿਵਾਰ ਦੇ ਪਿੰਡ ਅੰਦਰ ਸੋਗ ਦੀ ਲਹਿਰ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭਾਰਤੀ ਫੌਜ ਦੀ ਇੱਕ ਗੱਡੀ ਭਦਰਵਾਹ ਤੋਂ ਖਾਨਾਈ ਟਾਪ ਜਾ ਰਹੀ ਸੀ। ਗੱਡੀ ਪਹਾੜੀ ਇਲਾਕੇ ਵਿੱਚ ਕੰਟਰੋਲ ਗੁਆ ਬੈਠੀ ਅਤੇ 200 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਸ਼ਹੀਦ ਸੈਨਿਕਾਂ ਵਿੱਚ ਸਿਪਾਹੀ ਜੋਬਨਪ੍ਰੀਤ ਸਿੰਘ ਵੀ ਸ਼ਾਮਲ ਸੀ, ਜੋ ਬਲਾਕ ਨੂਰਪੁਰ ਬੇਦੀ ਦੇ ਪਿੰਡ ਚਨੌਲੀ ਦਾ ਰਹਿਣ ਵਾਲਾ ਹੈ।
ਜੋਬਨਪ੍ਰੀਤ ਸਿੰਘ ਸਾਬਕਾ ਸਿਪਾਹੀ ਬਲਵੀਰ ਸਿੰਘ ਦਾ ਪੁੱਤਰ ਸੀ ਅਤੇ ਉਹ ਸਤੰਬਰ 2019 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ ਅਤੇ 8ਵੀਂ ਕੈਵਲਰੀ, ਆਰਮਰਡ ਯੂਨਿਟ ਵਿੱਚ ਤਾਇਨਾਤ ਸਨ। ਜੋਬਨਪ੍ਰੀਤ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਪਿੰਡ ਚਨੌਲੀ, ਨੂਰਪੁਰ ਬੇਦੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ।
ਇਸੇ ਦੌਰਾਨ ਮੁੱਖ ਮੰਤਰੀ ਮਾਨ ਸਮੇਤ ਅਹਿਮ ਹਸਤੀਆਂ ਨੇ ਜੋਬਨਪ੍ਰੀਤ ਸਿੰਘ ਦੀ ਸ਼ਹਾਦਤ ਉਤੇ ਦੁੱਖ ਪ੍ਰਗਟਾਇਆ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਜਾਰੀ ਪੋਸਟ ਵਿਚ ਸੀਐਮ ਮਾਨ ਨੇ ਲਿਖਿਆ, “ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਫੌਜੀਆਂ ਨੂੰ ਲੈ ਕੇ ਜਾ ਰਹੀ ਬੱਸ ਦੇ ਡੂੰਘੀ ਖੱਡ ਵਿੱਚ ਡਿੱਗਣ ਦੀ ਦੁਖਦਾਈ ਖ਼ਬਰ ਮਿਲੀ ਹੈ। ਦੁਖਦਾਈ ਖ਼ਬਰ ਇਹ ਹੈ ਕਿ 10 ਸੈਨਿਕ ਸ਼ਹੀਦ ਹੋ ਗਏ ਹਨ ਅਤੇ 11 ਹੋਰ ਗੰਭੀਰ ਜ਼ਖਮੀ ਹੋ ਗਏ ਹਨ। ਅਸੀਂ ਜਾਨ ਗਵਾਉਣ ਵਾਲੇ ਜਵਾਨਾਂ ਦੀ ਆਤਮਾ ਦੀ ਸ਼ਾਂਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਤਾਕਤ ਅਤੇ ਹਿੰਮਤ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਨਾਲ ਹੀ ਜ਼ਖਮੀ ਸੈਨਿਕਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।

LEAVE A REPLY

Please enter your comment!
Please enter your name here