ਪੰਜਾਬ ਨਾਭਾ ’ਚ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ/ ਬਿਜਲੀ ਦੇ ਖੰਭੇ ਤੋਂ ਲੱਗਿਆ ਕਰੰਟ By admin - January 23, 2026 0 11 Facebook Twitter Pinterest WhatsApp ਨਾਭਾ ਸ਼ਹਿਰ ਦੇ ਕਰਤਾਰਪੁਰਾ ਮੁਹੱਲੇ ਵਿਚ ਇਕ 18 ਸਾਲਾ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਖਬਰਾਂ ਮੁਤਾਬਕ ਭਵਿਸ਼ ਨਾਮ ਦਾ ਇਹ ਨੌਜਵਾਨ ਘਰ ਤੋਂ ਕੁਝ ਦੂਰੀ ਉਤੇ ਗਿਆ ਸੀ ਕਿ ਉਸ ਨੂੰ ਇਕ ਬਿਜਲੀ ਕੇ ਖੰਭੇ ਤੋਂ ਜ਼ੋਰਦਾਰ ਝਟਕਾ ਲੱਗਿਆ। ਉਸਨੂੰ ਚੁੱਕ ਕੇ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਨੂੰ ਘਟਨਾ ਤੋਂ ਸਬਕ ਲੈਣ ਦੀ ਅਪੀਲ ਕੀਤੀ ਹੈ। ਉਧਰ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ, ਕਿਉਂਕਿ ਨੌਜਵਾਨ ਪੁੱਤ ਦੀ ਮੌਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਭਵਿਸ਼ ਨਾਭਾ ਦੀ ਆਈਟੀਆਈ ਵਿਖੇ ਇਲੈਕਟ੍ਰੀਸ਼ਨ ਦਾ ਡਿਪਲੋਮਾ ਕਰਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਨੇ ਕਿਹਾ ਕਿ ਇਹ ਘਰ ਤੋਂ ਕੁਝ ਦੂਰੀ ਤੇ ਗਿਆ ਸੀ ਅਤੇ ਬਾਰਿਸ਼ ਦਾ ਪਾਣੀ ਉੱਥੇ ਖੜਾ ਸੀ ਅਤੇ ਜਦੋਂ ਵਾਪਸ ਖੰਬੇ ਦਾ ਸਹਾਰਾ ਲੈ ਕੇ ਉਹ ਮੁੜਨ ਲੱਗਾ ਤਾਂ ਉਸ ਨੂੰ ਜ਼ੋਰਦਾਰ ਕਰੰਟ ਲੱਗਾ ਤਾਂ ਉਹ ਨੀਚੇ ਗਿਰ ਗਿਆ, ਜਿਸ ਕਰਕੇ ਉਸਦੀ ਮੌਤ ਹੋ ਗਈ ਕਿਉਂਕਿ ਪਾਣੀ ਖੜਨ ਕਰਕੇ ਇਹ ਘਟਨਾ ਵਾਪਰੀ ਹੈ। ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਜਦੋਂ ਵੀ ਬਾਰਿਸ਼ ਪੈਂਦੀ ਹੈ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ ਕਿਉਂਕਿ ਪਹਿਲਾਂ ਵੀ ਕਰੰਟ ਲੱਗਣ ਨਾਲ ਪਹਿਲਾਂ ਵੀ ਇੱਕ ਬੱਚੇ ਦੀ ਮੌਤ ਹੋ ਗਈ ਸੀ ਅਤੇ ਹੁਣ ਦੁਬਾਰਾ ਉਸੇ ਤਰ੍ਹਾਂ ਦੀ ਫਿਰ ਘਟਨਾ ਵਾਪਰੀ ਹੈ। ਉਹਨਾਂ ਕਿਹਾ ਕਿ ਜੋ ਪਾਣੀ ਹੈ ਬਾਰਿਸ਼ ਦੇ ਨਾਲ ਇੱਥੇ ਜਮਾ ਹੋ ਜਾਂਦਾ ਹੈ ਜਿਸ ਕਰਕੇ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਪ੍ਰਸ਼ਾਸਨ ਨੂੰ ਸਬਕ ਲੈਣਾ ਚਾਹੀਦਾ ਹੈ।