ਪੰਜਾਬ ਫਤਹਿਗੜ੍ਹ ਸਾਹਿਬ ਵਿਖੇ ਬਣੇਗਾ ਦੀਵਾਨ ਟੋਡਲ ਮੱਲ ਜੀ ਨਿਵਾਸ/ ਐਸਜੀਸੀਪੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਰੱਖਿਆ ਨੀਂਹ ਪੱਥਰ By admin - January 23, 2026 0 4 Facebook Twitter Pinterest WhatsApp ਸ਼ਹੀਦੀ ਦੀ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਦੀਵਾਨ ਟੋਡਲ ਮੱਲ ਜੀ ਦੀ ਯਾਦ ਵਿਚ ਦੀਵਾਨ ਟੋਡਲ ਮੱਲ ਨਿਵਾਸ ਦੀ ਉਸਾਰੀ ਹੋ ਰਹੀ ਐ। ਇਸ ਦਾ ਨੀਂਹ ਪੱਥਰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਰੱਖਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਦਿੱਲੀ ਵਾਲੇ ਅਤੇ ਸੰਗਤਾਂ ਦੇ ਸਹਿਯੋਗ ਬਣਨ ਵਾਲੇ ਦੀਵਾਨ ਟੋਡਰ ਮੱਲ ਨਿਵਾਸ ਵਿਚ 186 ਕਮਰਿਆਂ ਦੀ ਵਿਸ਼ਾਲ ਸਰਾਂ ਦੇ ਨਾਲ ਨਾਲ 10 ਵੱਡੇ ਹਾਲ ਵੀ ਤਿਆਰ ਕੀਤੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਜੀਪੀਸੀ ਪ੍ਰਧਾਨ ਧਾਮੀ ਨੇ ਕਿਹਾ ਕਿ ਇਹ ਪ੍ਰੋਜੈਕਟ ਗੁਰੂ ਸਾਹਿਬਾਨ ਦੀ ਯਾਦ ਅਤੇ ਸੇਵਾ ਭਾਵਨਾ ਨੂੰ ਸਮਰਪਿਤ ਹੈ ਅਤੇ ਇਸ ਨਾਲ ਸੰਗਤਾਂ ਨੂੰ ਰਹਿਣ-ਸਹਿਣ ਲਈ ਭਰਪੂਰ ਲਾਹਾ ਮਿਲੇਗਾ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਸਥਾਨ ‘ਤੇ 186 ਕਮਰਿਆਂ ਦੀ ਵਿਸ਼ਾਲ ਸਰਾਂ ਦੇ ਨਾਲ ਨਾਲ 10 ਵੱਡੇ ਹਾਲ ਵੀ ਤਿਆਰ ਕੀਤੇ ਜਾਣਗੇ, ਜਿਸ ਨਾਲ ਖ਼ਾਸ ਕਰਕੇ ਸ਼ਹੀਦੀ ਸਭਾ ਦੌਰਾਨ ਆਉਣ ਵਾਲੀਆਂ ਸੰਗਤਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਉਨ੍ਹਾਂ ਕਿਸੇ ਵੀ ਕਿਸਮ ਦੀ ਸਿਆਸੀ ਗੱਲਬਾਤ ਕਰਨ ਤੋਂ ਇਨਕਾਰ ਕਰਦਿਆਂ ਸਿਰਫ਼ ਧਾਰਮਿਕ ਅਤੇ ਸੇਵਾ ਕਾਰਜਾਂ ‘ਤੇ ਧਿਆਨ ਕੇਂਦਰਿਤ ਰੱਖਣ ਦੀ ਗੱਲ ਕੀਤੀ।