ਪੰਜਾਬ ਤਰਨ ਤਾਰਨ ’ਚ ਪੇਂਟ ਸਟੋਰ ’ਤੇ ਫਾਇਰਿੰਗ/ ਫਿਰੌਤੀ ਨਾ ਦੇਣ ’ਤੇ ਹਮਲੇ ਦਾ ਸ਼ੱਕ/ ਪੁਲਿਸ ਨੇ ਜਾਂਚ ਕੀਤੀ ਸ਼ੁਰੂ By admin - January 21, 2026 0 11 Facebook Twitter Pinterest WhatsApp ਤਰਨ ਤਾਰਨ ਦੇ ਜੰਡਿਆਲਾ ਰੋਡ ਉਤੇ ਦੇਰ ਰਾਤ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਪੰਨੂ ਪੇਂਟ ਸਟੋਰ ਨਾਮ ਦੀ ਦੁਕਾਨ ਉਤੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਫਾਇਰਿੰਗ ਕਰ ਦਿੱਤੀ। ਘਟਨਾ ਵੇਲੇ ਦੁਕਾਨ ਬੰਦ ਸੀ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਖਬਰਾਂ ਮੁਤਾਬਕ ਸਟੋਰ ਨੂੰ ਫਿਰੌਤੀ ਲਈ ਕਾਲ ਆਈ ਸੀ, ਜਿਸ ਨੂੰ ਪੂਰਾ ਨਾ ਕਰਨ ਤੇ ਇਹ ਹਮਲਾ ਹੋਇਆ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਹਮਲਾਵਰਾਂ ਨੂੰ ਛੇਤੀ ਗ੍ਰਿਫਤਾਰ ਕਰ ਲੈਣ ਦਾ ਭਰੋਸਾ ਦਿੱਤਾ ਹੈ। ਦੱਸ ਦਈਏ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਇਸੇ ਪੰਨੂ ਪੇੜ ਸਟੋਰ ਦੀ ਦੁਕਾਨ ਨੂੰ ਫਰਾਤੀ ਦੀ ਧਮਕੀ ਆਈ ਸੀ ਅਤੇ ਜਿਸ ਤੋਂ ਬਾਅਦ ਦੁਕਾਨ ਉੱਪਰ ਪਹਿਲਾਂ ਵੀ ਗੋਲੀਆਂ ਚੱਲੀਆਂ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਹੁਣ ਫੇਰ ਦੇ ਰਾਤ ਕੁਝ ਨਕਾਬਪੋਸ਼ ਵੱਲੋਂ ਗੋਲੀ ਚਲਾਈ ਗਈ ਹੈ ਜਿਸ ਨੂੰ ਲੈ ਕੇ ਤਰਨ ਤਾਰਨ ਪੁਲਿਸ ਸਖਤਾਈ ਵਰਤਦੇ ਹੋਏ ਇਹਨਾਂ ਨੂੰ ਜਲਦੀ ਗ੍ਰਫਤਾਰ ਕਰਨ ਦਾ ਵਾਅਦਾ ਕਰ ਰਹੀ ਹੈ।