ਕਾਂਗਰਸ ਵਿਚਲੇ ਕਲੇਸ਼ ਬਾਰੇ ਬੋਲੇ ਸਾਂਸਦ ਧਰਮਵੀਰ ਗਾਂਧੀ/ ਹਾਈ ਕਮਾਡ ਨੂੰ ਸਖਤ ਐਕਸ਼ਨ ਲੈਣ ਦੀ ਕੀਤੀ ਅਪੀਲ

0
8

ਪਟਿਆਲਾ ਤੋਂ ਕਾਂਗਰਸੀ ਸਾਂਸਦ ਡਾ. ਧਰਮਵੀਰ ਗਾਂਧੀ ਨੇ ਕਾਂਗਰਸੀ ਆਗੂਆਂ ਦੀ ਬਿਆਨਬਾਜ਼ੀ ਤੇ ਚਿੰਤਾ ਜਾਹਰ ਕਰਦਿਆਂ ਹਾਈ ਕਮਾਡ ਨੂੰ ਇਸ ਮਾਮਲੇ ਵਿਚ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਐ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਬਿਆਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਗੁੱਟਬਾਜ਼ੀ ਜੱਗ ਜਾਹਰ ਹੈ ਅਤੇ ਕਾਂਗਰਸ ਹਾਈ ਕਮਾਂਡ ਨੂੰ ਇਸ ਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਹਾਈ ਕਮਾਡ ਨੇ ਪਾਰਟੀ ਅੰਦਰਲੇ ਕਾਟੋ ਕਲੇਸ਼ ਨੂੰ ਖਤਮ ਕਰਨ ਲਈ ਕਦਮ ਨਾ ਚੁੱਕੇ ਤਾਂ ਬਹੁਤ ਦੇਰ ਹੋ ਜਾਵੇਗੀ।
ਉਹਨਾਂ ਦੱਸਿਆ ਕਿ ਚੋਣਾਂ ਤੋਂ ਇੱਕ ਸਾਲ ਪਹਿਲਾਂ ਯੂਥ ਕਾਂਗਰਸ ਦੀਆਂ ਚੋਣਾਂ ਕਰਵਾਉਣਾਂ ਵੀ ਕਾਂਗਰਸ ਦੇ ਵਿੱਚ ਹੋਰ ਫੁੱਟ ਦਾ ਕਾਰਨ ਬਣ ਸਕਦੀਆਂ ਹਨ। ਉਨ੍ਹਾਂ ਕਿਹਾ ਕਿ 2024 ਵਿਚ ਜਿਹੜੀ ਹਵਾਂ ਕਾਂਗਰਸ ਦੇ ਪੱਖ ਵਿੱਚ ਸੀ ਉਹ ਹੁਣ ਨਹੀਂ ਰਹੀ। ਨਾਲ ਹੀ ਉਹਨਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੂੰ ਚਾਹੀਦਾ ਹੈ ਕਿ ਉਹ ਆਪਣੇ ਪੱਧਰ ਦੇ ਉੱਪਰ ਲੋਕਾਂ ਦੇ ਓਪੀਨੀਅਨ ਪੋਲ ਇਕੱਠਾ ਕਰਨ ਤਾਂ ਜੋ ਲੋਕਾਂ ਦੇ ਪਸੰਦੀਦਾ ਚਿਹਰੇ ਨੂੰ ਹੀ ਪੰਜਾਬ ਪ੍ਰਧਾਨ ਅਤੇ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ।

LEAVE A REPLY

Please enter your comment!
Please enter your name here