ਗੁਰਦਾਸਪੁਰ ’ਚ ਚੋਰ ਗਰੋਹ ਸਰਗਰਮ/ ਮੰਦਰਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ/ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ

0
13

 

ਗੁਰਦਾਸਪੁਰ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਜਾਰੀ ਨੇ। ਇੱਥੇ ਇਕ ਅਜਿਹਾ ਗਰੋਹ ਸਰਗਰਮ ਹੈ ਜੋ ਮੰਦਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਬੀਤੀ ਰਾਤ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਸਥਿਤ ਦੋ ਮੰਦਰਾਂ ਵਿੱਚ ਚੋਰੀ ਕਰਨ ਤੋਂ ਬਾਅਦ ਇਸ ਨੇ ਅੱਜ ਰਾਤ ਅੰਮਾ ਮਾੜਾ ਚੌਂਕ ਦੇ ਨੇੜੇ ਸਥਿਤ ਸ੍ਰੀ ਰਾਮ ਮੰਦਰ ਦਾ ਤਾਲਾ ਤੋੜ ਕੇ ਸਾਢੇ ਅੱਠ ਹਜਾਰ ਨਕਦੀ ਚੋਰੀ ਕਰ ਲਈ। ਪੁਲਿਸ ਨੇ ਪ੍ਰਬੰਧਕਾਂ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੰਦਰ ਪ੍ਰਬੰਧਕਾਂ ਦੇ ਦੱਸਣ ਮੁਤਾਬਕ ਇਹ ਪੈਸੇ ਮੰਦਰ ਮੰਦਰ ਦੀ ਥੜੀ ਬਣਾਉਣ ਲਈ ਰੱਖੇ ਗਏ ਸਨ। ਚੋਰ ਦੀ ਮੰਦਰ ਅੰਦਰ ਚੋਰੀ ਕਰਦੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦਿਖ ਰਿਹਾ ਚੋਰ ਹੂਬਹੂ ਉਸੇ ਹੁਲੀਏ ਦਾ ਹੈ ਜਿਹੜੇ ਹੁਲੀਏ ਵਾਲੇ ਚੋਰ ਨੇ ਕੱਲ੍ਹ ਮੰਦਰਾਂ ਵਿੱਚ ਚੋਰੀ ਕੀਤੀ ਸੀ। ਇਸ ਚੋਰ ਨੇ ਫੌਜੀਆਂ ਵਰਗੀ ਜੈਕਟ ਪਾਈ ਹੋਈ ਸੀ। ਸ਼ਹਿਰ ਨਿਵਾਸੀਆਂ ਨੇ ਮੰਦਰਾਂ ਵਿੱਚ ਨਿਤ ਹੋ ਰਹੀ ਹੈ ਚੋਰੀਆ ਤੇ ਚਿੰਤਾ ਪ੍ਰਗਟਾਈ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here