ਪੰਜਾਬ ਮੋਹਾਲੀ ਪੁਲਿਸ ਵੱਲੋਂ ਸੂਟਰ ਦਾ ਐਨਕਾਊਟਰ/ ਰਾਣਾ ਬਲਾਚੋਰੀਆਂ ਕਤਲ ਮਾਮਲੇ ’ਚ ਲੋੜੀਂਦਾ ਸੀ ਸ਼ੂਟਰ/ ਮੌਕੇ ’ਤੇ ਹੋਇਆ ਢੇਰ By admin - January 17, 2026 0 9 Facebook Twitter Pinterest WhatsApp ਮੋਹਾਲੀ ਪੁਲਿਸ ਨੇ ਰਾਣਾ ਬਲਾਚੋਰੀਆਂ ਕਤਲ ਕਾਂਡ ਵਿਚ ਸ਼ਾਮਲ ਸ਼ੂਟਰ ਦਾ ਐਨਕਾਊਟਰ ਕੀਤਾ ਐ। ਖਰੜ ਵਿਖੇ ਹੋਏ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਮੁੱਖ ਸ਼ੂਟਰ ਅਤੇ ਗੈਂਗਸਟਰ ਕਰਨ ਡਿਫਾਲਟ ਨੂੰ ਢੇਰ ਕਰ ਦਿੱਤਾ ਹੈ। ਪੁਲਿਸ ਸੂਤਰਾਂ ਮੁਤਾਬਕ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ‘ਚ ਕਰਨ ਮੁੱਖ ਦੋਸ਼ੀ ਸੀ, ਜੋ ਲੰਬੇ ਸਮੇਂ ਤੋਂ ਫ਼ਰਾਰ ਚੱਲ ਰਿਹਾ ਸੀ। ਮੋਹਾਲੀ ਪੁਲਿਸ ਨੂੰ ਮੁਲਜਮ ਦੇ ਖਰੜ ਵਿਖੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਆਪਰੇਸ਼ਨ ਨੂੰ ਅੰਜਾਮ ਦਿੱਤਾ। ਖਬਰਾਂ ਮੁਤਾਬਕ ਮੋਹਾਲੀ ਪੁਲਿਸ ਨੂੰ ਉਸਦੀ ਮੂਵਮੈਂਟ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਸਪੈਸ਼ਲ ਟੀਮ ਨੇ ਇਲਾਕੇ ‘ਚ ਘੇਰਾਬੰਦੀ ਕਰ ਕੇ ਉਸ ਨੂੰ ਘੇਰ ਲਿਆ। ਖ਼ੁਦ ਨੂੰ ਘਿਰਿਆ ਦੇਖ ਕੇ ਕਰਨ ਨੇ ਪੁਲਿਸ ਟੀਮ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ‘ਚ ਪੁਲਿਸ ਦੀ ਗੋਲੀ ਲੱਗਣ ਨਾਲ ਗੰਭੀਰ ਰੂਪ ‘ਚ ਕਰਨ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 15 ਦਸੰਬਰ 2025 ਦੀ ਸ਼ਾਮ ਨੂੰ ਮੋਹਾਲੀ ਦੇ ਸੋਹਾਣਾ ਵਿੱਚ ਟੂਰਨਾਮੈਂਟ ਦੌਰਾਨ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਮਲਾਵਰ ਮੋਟਰਸਾਈਕਲ ਉੱਤੇ ਆਏ ਸਨ ਅਤੇ ਉਨ੍ਹਾਂ ਨੇ ਰਾਣਾ ਨੂੰ ਸੈਲਫੀ ਲੈਣ ਲਈ ਰੋਕਿਆ ਸੀ, ਜਿਵੇਂ ਹੀ ਉਹ ਰੁਕਿਆ ਤਾਂ ਉਸ ਉੱਤੇ ਨੇੜਿਓਂ ਫਾਇਰ ਕੀਤੇ ਗਏ ਅਤੇ ਹਮਲਾਵਰ ਮੋਟਰਸਾਈਕਲਾਂ ਉੱਤੇ ਫ਼ਰਾਰ ਹੋ ਗਏ। ਪੁਲਸ ਮੁਤਾਬਕ ਦੋ ਸ਼ੂਟਰਾਂ ਦੀ ਪਛਾਣ ਆਦਿੱਤਿਆ ਕਪੂਰ ਉਰਫ਼ ਮੱਖਣ ਅਤੇ ਅੰਮ੍ਰਿਤਸਰ ਦੇ ਕਰਨ ਪਾਠਕ ਵਜੋਂ ਹੋਈ ਸੀ, ਜੋ ਕਿ ਡੌਨੀ ਬੱਲ ਗੈਂਗ ਨਾਲ ਸਬੰਧ ਰੱਖਦੇ ਹਨ। ਪੁਲਿਸ ਮੁਤਾਬਕ ਵਾਰਦਾਤ ਵਿੱਚ ਦੋ ਸ਼ੂਟਰਾਂ ਸਣੇ ਕੁੱਲ 3 ਜਣੇ ਸ਼ਾਮਲ ਸਨ।