ਪੰਜਾਬ ਜਲੰਧਰ ’ਚ ਨਕਾਬਪੋਸ਼ਾਂ ਨੇ ਘਰ ’ਤੇ ਸੁੱਟੇ ਪਟਰੋਲ ਬੰਬ/ ਪੁਰਾਣੀ ਰੰਜ਼ਿਸ਼ ਕਾਰਨ ਬਣਾਇਆ ਨਿਸ਼ਾਨਾ/ ਘਰ ਨੂੰ ਲੱਗੀ ਅੱਗ, ਪੁਲਿਸ ਕਰ ਰਹੀ ਜਾਂਚ By admin - January 17, 2026 0 7 Facebook Twitter Pinterest WhatsApp ਜਲੰਧਰ ਅਧੀਨ ਆਉਂਦੇ ਫਗਵਾੜਾ ਦੀ ਫਰੈਂਡਜ਼ ਕਾਲੋਨੀ ਵਿਚ ਬੀਤੀ ਰਾਤ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਨਕਾਬਪੋਸ਼ ਬਦਮਾਸ਼ਾਂ ਨੇ ਇਕ ਵਿਅਕਤੀ ਉਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਘਰ ਦੀ ਭੰਨਤੋੜ ਕੀਤੀ ਅਤੇ ਦਹਿਸ਼ਤ ਫੈਲਾਉਣ ਲਈ ਪਟਰੌਲ ਬੰਬ ਸੁੱਟੇ ਜਿਸ ਕਾਰਨ ਘਰ ਨੂੰ ਅੱਗ ਲੱਗ ਗਈ, ਜਿਸ ਨਾਲ ਘਰ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਅਰਵਿੰਦ ਸਿੰਘ ਸੋਢੀ ਨੇ ਦੱਸਿਆ ਕਿ ਰਾਤ 10:30 ਵਜੇ ਦੇ ਕਰੀਬ, ਮੋਟਰਸਾਈਕਲਾਂ ‘ਤੇ ਸਵਾਰ ਇੱਕ ਦਰਜਨ ਦੇ ਕਰੀਬ ਨਕਾਬਪੋਸ਼ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਨਾਲ ਉਸਦੇ ਘਰ ‘ਤੇ ਹਮਲਾ ਕੀਤਾ, ਜਿਸ ਨਾਲ ਭਾਰੀ ਨੁਕਸਾਨ ਹੋਇਆ। ਫਿਰ ਬਦਮਾਸ਼ਾਂ ਨੇ ਬੰਬ ਸੁੱਟੇ ਅਤੇ ਘਰ ਨੂੰ ਅੱਗ ਲਗਾ ਦਿੱਤੀ, ਅਤੇ ਮੌਕੇ ਤੋਂ ਭੱਜ ਗਏ। ਅੱਗ ਨਾਲ ਕਈ ਘਰੇਲੂ ਸਮਾਨ ਸੜ ਗਿਆ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ ਹੈ। ਉਸਨੇ ਕਿਹਾ ਕਿ ਇਹ ਸਿਰਫ਼ ਉਸਦੇ ਘਰ ‘ਤੇ ਹਮਲਾ ਨਹੀਂ ਸੀ, ਸਗੋਂ ਹਮਲਾਵਰ ਉਸਨੂੰ ਜਾਨੋਂ ਮਾਰਨਾ ਚਾਹੁੰਦੇ ਸੀ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਹਮਲਾਵਰਾਂ ਦੀ ਪਛਾਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।