ਗੁਰਦਾਸਪੁਰ ਦੇ ਸ਼ਹੀਦੀ ਪਾਰਕ ਨੂੰ ਮਿਲੀ ਖੂਬਸੂਰਤ ਦਿਖ/ 20 ਲੱਖ ਦੀ ਲਾਗਤ ਨਾਲ ਹੋਇਆ ਕਾਇਆ ਕਲਪ

0
7

ਗੁਰਦਾਸਪੁਰ ਸ਼ਹਿਰ ਦੇ ਬਿਕਾਨੇਰੀ ਚੌਂਕ ਵਿੱਚ ਸ਼ਹੀਦੀ ਪਾਰਕ ਦਾ 20 ਲੱਖ ਰੁਪਏ ਦੀ ਲਾਗਤ ਨਾਲ ਨਗਰ ਕੌਂਸਲ ਵੱਲੋਂ ਕਾਇਆ ਕਲਪ ਕਰ ਦਿੱਤਾ ਗਿਆ ਹੈ। ਪਾਰਕ ਵਿੱਚ ਵੀ ਖੂਬਸੂਰਤ ਲਾਈਟਾਂ ਲਗਾ ਦਿੱਤੀਆਂ ਗਈਆਂ ਹਨ ਅਤੇ ਸਫਾਈ ਦੀ ਖਾਸ ਵਿਵਸਥਾ ਕੀਤੀ ਗਈ ਹੈ। ਨਾਲ ਹੀ ਸ਼ਹੀਦਾਂ ਦੇ ਫੌਜੀ ਜਵਾਨਾਂ ਦੇ ਬੇਹਦ ਖੂਬਸੂਰਤ ਤਿੰਨ ਬੁੱਤ ਵੀ ਪਾਰਕ ਵਿੱਚ ਉਹ ਸਾਰੇ ਗਏ ਹਨ । ਅੱਜ ਇਸ ਪਾਰਕ ਦਾ ਉਦਘਾਟਨ ਸਥਾਨਕ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕੀਤਾ।
ਉਹਨਾਂ ਨੇ ਦੱਸਿਆ ਕਿ ਪਾਰਕ ਦਾ ਨਿਰਮਾਣਤਾ ਉਹਨਾਂ ਦੇ ਦਾਦਾ ਸਵਰਗੀ ਕਰਤਾਰ ਸਿੰਘ ਪਾਹੜਾ ਵੱਲੋਂ ਸੰਨ 2000 ਵਿੱਚ ਕਰਵਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਇੱਥੇ ਸ਼ਹੀਦਾਂ ਨਾਲ ਸੰਬੰਧਿਤ ਬਹੁਤ ਸਾਰੇ ਸਮਾਗਮ ਵੀ ਹੁੰਦੇ ਸਨ ਪਰ ਹੁਣ ਇਸ ਨੂੰ ਬੇਹਦ ਖੂਬਸੂਰਤ ਦਿੱਖ ਵੀ ਪ੍ਰਦਾਨ ਕੀਤੀ ਗਈ ਹੈ ਅਤੇ ਪਾਰਕ ਵਿੱਚ ਵੱਖ-ਵੱਖ ਸਮੇਂ ਤੇ ਹੋਈਆਂ ਜੰਗਾਂ ‌ ਦੌਰਾਨ ਸ਼ਹੀਦ ਹੋਏ ਗੁਰਦਾਸਪੁਰ ਨਾਲ ਸੰਬੰਧਿਤ  ਦੇਸ਼ ਭਗਤ ਸ਼ਹੀਦਾਂ ਦੇ ਨਾਮ ਵੀ ਉਕੇਰੇ ਗਏ ਹਨ।

LEAVE A REPLY

Please enter your comment!
Please enter your name here