ਫਰੀਦਕੋਟ ’ਚ ਸਖਸ਼ ਦਾ ਨਿਕਲਿਆ 25 ਲੱਖ ਦਾ ਇਨਾਮ/ 50 ਰੁਪਏ ’ਚ ਖਰੀਦੀ ਸੀ ਲਾਟਰੀ ਦੀ ਟਿਕਟ/ ਲਾਟਰੀ ਵਿਕਰੇਤਾ ਨੂੰ ਇਨਾਮ ਵਿਜੇਤਾ ਦੀ ਭਾਲ

0
8

ਫਰੀਦਕੋਟ ਵਿਖੇ ਇਕ ਸਖਸ਼ ਦੀ 50 ਰੁਪਏ ਵਿਚ ਖਰੀਦੀ ਟਿਕਟ ਦਾ 25 ਲੱਖ ਦਾ ਇਨਾਮ ਨਿਕਲਿਆ ਹੈ। ਲਾਟਰੀ ਵਿਕਰੇਤਾ ਦੇ ਦੱਸਣ ਮੁਤਾਬਕ ਉਸ ਕੋਲੋਂ ਇਕ ਸਖਸ਼ ਨੇ ਬੱਚੇ ਦੇ ਨਾਮ ਤੇ 50 ਰੁਪਏ ਵਿਚ ਲਾਟਰੀ ਦੀ ਟਿਕਟ ਖਰੀਦੀ ਸੀ, ਜਿਸ ਦਾ 25 ਲੱਖ ਦਾ ਇਨਾਮ ਨਿਕਲਿਆ ਹੈ ਪਰ ਹੁਣ ਟਿਕਟ ਵਿਕਰੇਤਾ ਦਾ ਕੋਈ ਥਹੁ ਪਤਾ ਨਹੀਂ ਚੱਲ ਰਿਹਾ। ਲਾਟਰੀ ਵਿਕਰੇਤਾ ਨੇ ਕੇਕ ਕੱਟ ਕੇ ਢੋਲ ਦੇ ਡੱਗੇ ਉਪਰ ਖੁਸ਼ੀ ਸਾਂਝੀ ਕੀਤੀ। ਲਾਟਰੀ ਵਿਕਰੇਤਾ ਨੇ ਕਿਹਾ ਕਿ ਉਹ ਛੇਤੀ ਹੀ ਟਿਕਟ ਖਰੀਦਦਾਰ ਨੂੰ ਲੱਭ ਕੇ ਜਿੱਤੀ ਰਾਸ਼ੀ ਉਸ ਹਵਾਲੇ ਕਰ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here