ਮੋਗਾ ਨਗਰ ਨਿਗਮ ਮੇਅਰ ਦੀ ਚੋਣ 19 ਨੂੰ/ ਵਿਧਾਇਕ ਡਾ. ਅਰੋੜਾ ਨੇ ਕੀਤਾ ਐਲਾਨ

0
7

ਮੋਗਾ ਨਗਰ ਨਿਗਮ ਦੇ ਮੇਅਰ ਦੀ ਚੋਣ 19 ਤਰੀਕ ਨੂੰ ਹੋਣ ਜਾ ਰਹੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਮੁਤਾਬਕ 19 ਜਨਵਰੀ ਨੂੰ ਮੇਅਰ ਦੀ ਚੋਣ ਨੇਪਰੇ ਚਾੜੀ ਜਾਵੇਗੀ।  ਦੱਸਣਯੋਗ ਐ ਕਿ ਮੋਗਾ ਨਗਰ ਨਿਗਮ ਦੇ ਮੇਅਰ ਨੂੰ ਪਿਛਲੇ ਦਿਨੀ ਸਸਪੈਂਡ ਕਰ ਦਿੱਤਾ ਗਿਆ ਸੀ। ਇਹ ਮਾਮਲਾ ਹਾਈਕੋਰਟ ਵਿਚ ਚਲੇ ਗਿਆ ਸੀ, ਜਿਸ ਦੀ ਸੁਣਾਈ ਦੌਰਾਨ ਹਾਈ ਕੋਰਟ ਨੇ 31 ਜਨਵਰੀ ਤਕ ਚੋਣ ਕਰਨ ਦੀ ਹਦਾਇਤਾ ਕੀਤੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਬਲਜੀਤ ਸਿੰਘ ਚਾਨੀ ਜੋ ਪਹਿਲਾਂ ਨਗਰ ਨਿਗਮ ਦੇ ਮੇਅਰ ਸਨ, ਕਿਸੇ ਕਾਰਨਾ ਕਰਕੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ ਨੂੰ ਕਾਰਜਕਾਰੀ ਮੇਅਰ ਦੀ ਜਿੰਮੇਵਾਰੀ ਸੌਂਪੀ ਗਈ ਜਿੱਥੇ ਕਿ ਦੂਜੀ ਧਿਰ ਵੱਲੋਂ ਹਾਈ ਕੋਰਟ ਦੇ ਵਿੱਚ ਰਿਟ ਪਾਈ ਗਈ ਅਤੇ ਚੋਣ ਦੁਬਾਰਾ ਕਰਾਉਣ ਲਈ ਹਾਈਕੋਰਟ ਦਾ ਫੈਸਲਾ ਆਇਆ ਬਹੁਤ ਹੀ ਵਧੀਆ ਗੱਲ ਹੈ।
ਉਨ੍ਹਾਂ ਕਿਹਾ ਕਿ ਸਾਡੇ ਕੋਲੇ ਬਹੁਮਤ ਅਜੇ ਵੀ ਹੈ ਕਿਉਂਕਿ ਅਸੀਂ 50 ਦੇ 50 ਵਾਰਡਾਂ ਦੇ ਵਿੱਚ ਕੰਮ ਕਰਵਾਏ ਹਨ ਸਾਰੇ ਐਮਸੀ ਸਾਹਿਬਾਨ ਖੁਸ਼ ਹਨ ਅਤੇ ਮਹੱਲਾ ਨਿਵਾਸੀ ਵੀ ਸਾਡਾ ਸਹਿਯੋਗ ਦੇ ਰਹੇ ਹਨ 19 ਜਨਵਰੀ ਨੂੰ ਚੋਣ ਕਰਵਾਈ ਜਾਵੇਗੀ ਅਤੇ ਆਮ ਆਦਮੀ ਪਾਰਟੀ ਦਾ ਮੇਅਰ ਫਿਰ ਨਗਰ ਨਿਗਮ ਦੀ ਕੁਰਸੀ ਦੇ ਉੱਪਰ ਬੈਠੇਗਾ ਅਤੇ ਲੋਕਾਂ ਦੇ ਕੰਮ ਕਰਵਾਏਗਾ ਸਾਨੂੰ ਸਾਰੇ ਹੀ ਐਮਸੀਆਂ ਦਾ ਅਤੇ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ।

LEAVE A REPLY

Please enter your comment!
Please enter your name here