Uncategorized ਸਮਰਾਲਾ ’ਚ ਕਿਸਾਨ ਆਗੂ ਘਰ ਪਹੁੰਚੇ ਵਿਧਾਇਕ ਦਿਆਲਪੁਰਾ/ ਵਿਧਾਇਕ ਨੇ ਦਿੱਤੇ ਕਿਸਾਨ ਆਗੂ ਦੇ ਸਵਾਲਾਂ ਦੇ ਜਵਾਬ/ ਕਿਸਾਨ ਆਗੂ ਦੇ ਘਰ ਹੋਏ ਸਵਾਲ-ਜਵਾਬਾਂ ਦੀ ਚਰਚਾ By admin - May 16, 2025 0 6 Facebook Twitter Pinterest WhatsApp ਹਲਕਾ ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅੱਜ ਬੀਕੇਯੂ ਸਿੱਧੂਪੁਰ ਦੇ ਕਿਸਾਨ ਨੇਤਾ ਸਵਰਨਜੀਤ ਸਿੰਘ ਦੇ ਪਿੰਡ ਘਲਾਲ ਵਿਖੇ ਸਥਿਤ ਘਰ ਵਿਖੇ ਪਹੁੰਚੇ। ਹਲਕਾ ਵਿਧਾਇਕ ਵੱਲੋਂ ਬਿਨਾਂ ਪੁਲਿਸ ਸਕਿਊਰਟੀ ਤੋਂ ਖੁਦ ਗੱਡੀ ਚਲਾ ਕੇ ਕਿਸਾਨ ਆਗੂ ਦੇ ਘਰ ਪਹੁੰਚਣ ਦੀ ਹਲਕੇ ਅੰਦਰ ਚਰਚਾ ਹੋ ਰਹੀ ਐ। ਦੱਸਣਯੋਗ ਐ ਕਿ ਹਲਕਾ ਵਿਧਾਇਕ ਬੀਤੇ ਦਿਨ ਪਿੰਡ ਲਲਕਲਾਂ ਵਿੱਚ ਸਿੱਖਿਆ ਕ੍ਰਾਂਤੀ ਬਾਰੇ ਕਰਵਾਏ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ ਸੀ, ਜਿੱਥੇ ਕਿਸਾਨਾਂ ਨੇ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਹਲਕਾ ਵਿਧਾਇਕ ਅੱਜ ਅੱਜ ਖੁਦ ਗੱਡੀ ਚਲਾ ਕੇ ਬਿਨਾਂ ਸਕਿਉਰਟੀ ਗਾਰਡ ਤੋਂ ਕਿਸਾਨ ਆਗੂ ਦੇ ਘਰ ਇਕੱਲੇ ਪਹੁੰਚ ਗਏ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਸ਼ਾਂਤਮਈ ਢੰਗ ਨਾਲ ਸਵਾਲ ਜਵਾਬ ਵੀ ਹੋਏ। ਕਿਸਾਨ ਆਗੂ ਨੇ ਜਿੱਥੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਹੋਣ ਸਮੇਤ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਸਵਾਲ ਪੁੱਛੇ ਉੱਥੇ ਹੀ ਹਲਕਾ ਵਿਧਾਇਕ ਨੇ ਵੀ ਸਰਕਾਰ ਤੇ ਖੁਦ ਦੇ ਕਿਸਾਨਾਂ ਲਈ ਕੀਤੇ ਕੰਮਾਂ ਦਾ ਵੇਰਵਾ ਸਾਂਝਾ ਕੀਤਾ। ਹਲਕਾ ਵਿਧਾਇਕ ਨੇ ਕਿਸਾਨ ਆਗੂਆਂ ਨੂੰ ਉਸ ਨਾਲ ਸਿੱਧਾ ਸੰਪਰਕ ਕਰਨ ਅਤੇ ਕਿਸਾਨਾਂ ਦੀ ਗੱਲ ਸਰਕਾਰ ਤਕ ਪਹੁੰਚਾਉਣ ਦਾ ਭਰੋਸਾ ਵੀ ਦਿੱਤਾ। ਹਲਕਾ ਵਿਧਾਇਕ ਦੀ ਇਸ ਪਹਿਲ ਦੀ ਹਲਕੇ ਭਰ ਅੰਦਰ ਚਰਚਾ ਹੋ ਰਹੀ ਐ।