ਪੰਜਾਬ ਮੁੱਖ ਮੰਤਰੀ ਮਾਨ ਦਾ ਪਾਵਨ ਸਰੂਪ ਮਾਮਲੇ ‘ਤੇ ਵੱਡਾ ਬਿਆਨ/ 169 ਸਰੂਪ ਬਰਾਮਦ ਹੋਣ ਦਾ ਦਾਅਵਾ/ 139 ਸਰੂਪਾਂ ਦਾ ਸ਼੍ਰੋਮਣੀ ਕਮੇਟੀ ਕੋਲ ਵੀ ਮੌਜੂਦ ਨਹੀਂ ਹੈ ਰਿਕਾਰਡ By admin - January 14, 2026 0 12 Facebook Twitter Pinterest WhatsApp ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਕਾਨਫਰੰਸ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ 328 ਪਾਵਨ ਸਰੂਪਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 169 ਸਰੂਪ ਬਰਾਮਦ ਹੋਣ ਦੇ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ 30 ਸਰੂਪਾਂ ਦੀਆਂ ਸਿਰਫ ਪਰਚੀਆਂ ਮੌਜੂਦ ਹਨ ਜਦਕਿ ਬਾਕੀ 139 ਪਾਵਨ ਸਰੂਪਾਂ ਦਾ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਪ੍ਰਬੰਧਕਾਂ ਕੋਲ ਕੋਈ ਰਿਕਾਰਡ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਹ 169 ਪਾਵਨ ਸਰੂਪ ਬੰਗਾ ਦੇ ਇਕ ਡੇਰੇ ਵਿਚੋਂ ਸਿਟ ਨੇ ਬਰਾਮਦ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਿੱਟ ਇਮਾਨਦਾਰੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦੀ ਜ਼ਿੰਮੇਵਾਰ ਤਾਂ ਕਮੇਟੀ ਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਨੂੰ ਆਪਣੀ ਕੋਈ ਵੱਡੀ ਪ੍ਰਾਪਤੀ ਨਹੀਂ ਮੰਨਦੇ ਪਰ ਉਹ ਪਾਵਨ ਸਰੂਪਾਂ ਬਾਰੇ ਅਜਿਹੀਆਂ ਬੇਨਿਯਮੀਆਂ ਦੀ ਸੱਚਾਈ ਸਾਹਮਣੇ ਲਿਆਉਣਾ ਚਾਹੁੰਦੇ ਹਨ।