ਪੰਜਾਬ ਆਨੰਦਪੁਰ ਸਾਹਿਬ ਦੀ ਰਾਮਪੁਰ ਝੱਜਰ ਸੈਂਚਰੀ ਨੂੰ ਲੈ ਕੇ ਵੱਡਾ ਫੈਸਲਾ/ ਸ੍ਰੀ ਗੁਰੂ ਤੇਗ ਬਹਾਦਰ ਦੇ ਨਾਮ ’ਤੇ ਰੱਖਿਆ ਸੈਂਚਰੀ ਦਾ ਨਾਮ By admin - January 13, 2026 0 7 Facebook Twitter Pinterest WhatsApp ਪੰਜਾਬ ਸਰਕਾਰ ਨੇ 289 ਏਕੜ ਚ ਫੈਲੀ ਰਾਮਪੁਰ ਝੱਜਰ ਵਾਈਲਡ ਲਾਈਫ ਸੈਂਚੁਰੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਐ। ਸਰਕਾਰ ਨੇ ਇਸ ਸੈਂਚਰੀ ਦਾ ਨਾਮ ਬਦਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਰੱਖਿਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਇਸ ਵਾਈਡ ਲਾਈਫ ਸੈਂਚੁਰੀ ਵਿੱਚ ਜ਼ਰੂਰੀ ਕੰਮ ਵੀ ਕੀਤੇ ਜਾਣਗੇ। ਇਸ ਦੇ ਨਾਲ ਨਾਲ ਇਲਾਕੇ ਵਿੱਚ ਸੈਰ-ਸਪਾਟਾ ਦੀਆਂ ਸੰਭਾਵਨਾਵਾਂ ਹੋਰ ਵਧਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਹ ਸੈਂਚੁਰੀ ਨੋਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ’ਤੇ ਬਣੇਗੀ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜੰਗਲਾਤ ਮੰਤਰੀ ਲਾਲਚੰਦ ਕਟਾਰੂਚੱਕ ਦਾ ਵਿਸ਼ੇਸ਼ ਧੰਨਵਾਦ ਕਰਦੇ ਨੇ। ਸੈਂਚੁਰੀ ਵਿੱਚ ਸੂਚਨਾ ਦਫ਼ਤਰ, ਫੋਟੋਗ੍ਰਾਫੀ ਦੀ ਸਹੂਲਤ, ਬ੍ਰਿਜ਼, ਵਾਹਨਾਂ ਰਾਹੀਂ ਜੰਗਲੀ ਜੀਵਾਂ ਦੇ ਦਰਸ਼ਨ ਅਤੇ ਫੈਸਿੰਗ ਵਰਗੇ ਪ੍ਰਬੰਧ ਕੀਤੇ ਜਾਣਗੇ, ਜਿਸ ਨਾਲ ਕਿਸਾਨਾਂ ਨੂੰ ਬੇਸਹਾਰਾ ਜਾਨਵਰਾਂ ਤੋਂ ਰਾਹਤ ਮਿਲੇਗੀ। ਇਸਦੇ ਨਾਲ ਹੀ ਰੋਪਵੇਅ ਪ੍ਰੋਜੈਕਟ ਰਾਹੀਂ ਪਿਛੜੇ ਅਤੇ ਅਣਗੌਲੇ ਇਲਾਕਿਆਂ ਦੀ ਨੁਹਾਰ ਬਦਲੇਗੀ। ਇਸ ਸਬੰਧ ਵਿੱਚ ਹਿਮਾਚਲ ਪ੍ਰਦੇਸ਼ ਸਰਕਾਰ ਨਾਲ ਨਿਰੰਤਰ ਤਾਲਮੇਲ ਬਣਾਇਆ ਜਾ ਰਿਹਾ ਹੈ। ਇਸ ਮੌਕੇ ਜਦੋਂ ਸਥਾਨਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਰਾਮਪੁਰ ਝੱਜਰ ਵਾਇਲਡ ਲਾਈਫ ਸੈਂਚੁਰੀ ਜਿਸ ਵਿੱਚ ਕਈ ਤਰ੍ਹਾਂ ਦੇ ਜੰਗਲੀ ਜੀਵ ਪਾਏ ਜਾਂਦੇ ਨੇ ਜ਼ਰੂਰਤ ਸੀ ਕਿ ਇਸ ਗੱਲ ਵੀ ਧਿਆਨ ਵਿੱਚ ਆ ਜਾਵੇ ਪੰਜਾਬ ਸਰਕਾਰ ਵੱਲੋਂ ਇਸ ਨੂੰ ਸੁੰਦਰ ਅਤੇ ਯਾਤਰੂਆਂ ਲਈ ਉਚਿਤ ਪ੍ਰਬੰਧ ਕਰਨ ਲਈ ਜੋ ਕੰਮ ਉਲੀਕੇ ਗਏ ਨੇ ਉਸਦੇ ਚਲਦਿਆਂ ਟੂਰਿਜ਼ਮ ਨੂੰ ਬੜਾਵਾ ਮਿਲੇਗਾ ਤੇ ਰੁਜ਼ਗਾਰ ਦੇ ਸਾਧਨ ਪੈਦਾ ਹੋਣਗੇ।