ਬਰਨਾਲਾ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ/ ਬਰਨਾਲਾ ’ਚ ਤੜਕੇ ਤੜਕੇ ਚੱਲੀਆਂ ਗੋਲੀਆਂ/ ਅਕਰਮ ਖਾਨ ਨਾਮ ਦਾ ਮੁਲਜ਼ਮ ਜ਼ਖਮੀ ਹਾਲਚ ’ਚ ਕਾਬੂ

0
9

ਬਰਨਾਲਾ ਪੁਲਿਸ ਨੇ ਬੀਤੇ ਦਿਨ ਵਾਪਰੇ ਗੋਲੀ ਕਾਡ ਮਾਮਲੇ ਦੇ ਮੁਲਜ਼ਮ ਦਾ ਐਨਕਾਊਟਰ ਕੀਤਾ ਐ। ਪੁਲਿਸ ਨੇ ਅਕਰਮ ਖਾਨ ਨਾਮ ਦੇ ਮੁਲਜਮ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਮੁਲਜਮ ਦੇ ਟਰਾਈਡੈਂਟ ਕੰਪਨੀ ਨੇੜੇ ਹੋਣ ਦੀ ਸੂਚਨਾ ਮਿਲੀ ਸੀ, ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮੁਲਜਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਮੁਲਜਮ ਨੂੰ ਜ਼ਖਮੀ ਹਾਲਤ ਵਿਚ ਕਾਬੂ ਕਰ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ 11 ਜਨਵਰੀ ਦੀ ਰਾਤ ਆਕਾਸ਼ਦੀਪ ਸਿੰਘ ਦੇ ਘਰ ਗੋਲੀਆਂ ਚੱਲੀਆਂ ਸਨ, ਜਿਸ ਤੋਂ ਬਾਅਦ ਜਦੋਂ ਪੁਲਿਸ ਇਸ ਕੇਸ ਵਿੱਚ ਗੋਲੀਆਂ ਚਲਾਉਣ ਵਾਲਿਆਂ ਦੀ ਭਾਲ ਕਰ ਰਹੀ ਸੀ ਤਾਂ ਪੁਲਿਸ ਨੂੰ  ਇਨੁਪੱਟ ਮਿਲੀ ਕਿ ਅਕਰਮ ਖਾਨ ਨਾਮ ਦੇ ਮੁਲਜਮ ਟਰਾਈਡੈਂਟ ਨੇੜੇ ਹਥਿਆਰਾਂ ਸਮੇਤ ਕੋਈ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਵਿੱਚ ਹੈ। ਜਦੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤਾਂ ਅਕਰਮ ਖਾਨ ਵੱਲੋਂ ਪੁਲਿਸ ਉੱਪਰ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਅਕਰਮ ਖਾਨ ਦੇ ਲੱਤ ਵਿੱਚ ਗੋਲੀ ਵੱਜੀ ਅਤੇ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਕਿਹਾ ਕਿ ਅਕਰਮ ਖਾਨ ਦੇ ਖਿਲਾਫ ਪਹਿਲਾ ਵੀ ਪੁਲਿਸ ਕੇਸ ਦਰਜ ਹਨ।

LEAVE A REPLY

Please enter your comment!
Please enter your name here