ਪੰਜਾਬ ਜਲੰਧਰ ’ਚ ਸੜਕ ਹਾਦਸੇ ’ਚ ਦੋ ਔਰਤਾਂ ਜ਼ਖਮੀ/ ਸੜਕ ’ਤੇ ਖੜ੍ਹੇ ਟਰੱਕ ਨਾਲ ਟਕਰਾਈ ਐਕਟਿਵਾ By admin - January 13, 2026 0 8 Facebook Twitter Pinterest WhatsApp ਜਲੰਧਰ ਦੇ ਪਠਾਨਕੋਟ ਰੋਡ ’ਤੇ ਵਾਪਰੇ ਸੜਕ ਹਾਦਸੇ ਵਿਚ ਦੋ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਜਾਣਕਾਰੀ ਅਨੁਸਾਰ ਦੋਵੇਂ ਔਰਤਾਂ ਔਕਟਿਵਾ ਉਤੇ ਸਵਾਰ ਹੋ ਕੇ ਭੋਗਪੁਰ ਤੋਂ ਜਲੰਧਰ ਵੱਲ ਜਾ ਰਹੀਆਂ ਸਨ ਕਿ ਗੜ੍ਹੀ ਬਖਸ਼ਾ ਮੋੜ ਨੇੜੇ ਉਨ੍ਹਾਂ ਦੀ ਐਕਟਿਵਾ ਸੜਕ ਕੰਢੇ ਖੜ੍ਹੇ ਟਰੱਕ ਨਾਲ ਟਕਰਾਅ ਗਈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵਾਂ ਨੂੰ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।