ਪੰਜਾਬ ਗੁਰਦਾਸਪੁਰ ’ਚ ਗੰਨੇ ਦੀ ਰਸ ਦਾ ਲੰਗਰ/ ਲੋਹੜੀ ਵਾਲੇ ਦਿਨ ਵਰਤਾਈ ਜਾਂਦੀ ਰਸ By admin - January 13, 2026 0 10 Facebook Twitter Pinterest WhatsApp ਗੁਰਦਾਸਪੁਰ ਵਾਸੀ ਇਸ ਸ਼ਖਸ ਵੱਲੋਂ ਲੋਹੜੀ ਮੌਕੇ ਗੰਨੇ ਦੇ ਰੱਸ ਦਾ ਲੰਗਰ ਲਗਾਇਆ ਜਾਂਦਾ ਐ। ਇਹ ਲੰਗਰ ਲੋਹੜੀ ਮੌਕੇ ਗੰਨੇ ਦੇ ਰੱਸ ਦੀ ਖੀਰ ਬਣਾਉਣ ਦੇ ਸ਼ਗਨ ਨੂੰ ਪੂਰਾ ਕਰਨ ਲਈ ਲਾਇਆ ਜਾਂਦਾ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਮਾਨ ਉਰਫ ਹੈਪੀ ਪਾਹੜਾ ਨੇ ਦੱਸਿਆ ਕਿ ਉਹ ਇਹ ਸੇਵਾ ਪਿਛਲੇ 16 ਸਾਲਾ ਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇ ਲੰਗਰ ਤੜਕਸਾਰ 4 ਵਜੇ ਸ਼ੁਰੂ ਹੋ ਜਾਂਦਾ ਹੈ ਅਤੇ ਸਾਰਾ ਦਿਨ ਜਾਰੀ ਰਹਿੰਦਾ ਐ। ਦੱਸਣਯੋਗ ਐ ਕਿ ਲੋਹੜੀ ਦੇ ਤਿਉਹਾਰ ਤੇ ਗੰਨੇ ਦੇ ਰਸ ਦੀ ਖਾਸ ਮਹੱਤਤਾ ਹੁੰਦੀ ਹੈ ਕਿਉਂਕਿ ਇਸ ਦਿਨ ਗੰਨੇ ਦੇ ਰਸ ਦੀ ਖੀਰ ਬਣਾਉਣ ਦੀ ਰੀਤ ਕਈ ਸਾਲਾਂ ਤੋਂ ਚਲਦੀ ਆ ਰਹੀ ਹੈ ਜਿਸ ਨੂੰ ਇੱਕ ਸ਼ਗਨ ਸਮਝਿਆ ਜਾਂਦਾ ਹੈ। ਹਰਵਿੰਦਰ ਸਿੰਘ ਮਾਨ ਜਿਸ ਨੂੰ ਹੈਪੀ ਪਾਹੜਾ ਵੀ ਕਿਹਾ ਜਾਂਦਾ ਹੈ, ਪਿਛਲੇ ਕਰੀਬ 16 ਸਾਲਾਂ ਤੋਂ ਲੋਹੜੀ ਦੇ ਤਿਉਹਾਰ ਤੇ ਆਪਣੇ ਭਰਾ ਗੁਰਵਿੰਦਰ ਸਿੰਘ ਮਾਨ ਅਤੇ ਪਰਿਵਾਰ ਦੇ ਸਹਿਯੋਗ ਨਾਲ ਗੰਨੇ ਦੇ ਰਸ ਦਾ ਲੰਗਰ ਲਗਾ ਰਹੇ ਹਨ, ਜੋ ਸਾਰਾ ਦਿਨ ਚੱਲਦਾ ਹੈ। ਇਸ ਵਿੱਚ ਸੇਵਾ ਦੇ ਤੌਰ ਤੇ ਉਨਾਂ ਦੇ ਸਾਥੀ ਅਤੇ ਕੁਝ ਪਾਹੜਾ ਪਿੰਡ ਵਾਸੀ ਵੀ ਸਹਿਯੋਗ ਕਰਦੇ ਹਨ । ਹੈਪੀ ਅਤੇ ਉਸਦਾ ਪਰਿਵਾਰ ਇਸ ਲਈ 200 ਕੁਇੰਟਲ ਦੇ ਕਰੀਬ ਗੰਨਾ ਖਰੀਦ ਕੇ ਇਹ ਲੰਗਰ ਲਗਾਉਂਦਾ ਹੈ ਜੋ ਸਵੇਰੇ ਤੜਕਸਾਰ 4 ਵਜੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ।