ਪੰਜਾਬ ਅੰਮ੍ਰਿਤਸਰ ’ਚ ਕੈਦੀਆਂ ਵੱਲੋਂ ਭੱਜਣ ਦੀ ਕੋਸ਼ਿਸ਼/ ਜੇਲ੍ਹ ਜਾਂਦੇ ਸਮੇਂ ਗੱਲੀ ਲੈ ਕੇ ਭੱਜੇ ਤਿੰਨ ਕੈਦੀ/ ਗੱਡੀ ਨਾਲ ਹਾਦਸੇ ਤੋਂ ਬਾਅਦ ਮੁੜ ਕਾਬੂ By admin - January 13, 2026 0 7 Facebook Twitter Pinterest WhatsApp ਅੰਮ੍ਰਿਤਸਰ ਦੇ ਪੁਲਿਸ ਥਾਣਾ ਝੰਡੇਰ ਦੇਹਾਤੀ ਦੀ ਟੀਮ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਅਦਾਲਤ ਵਿੱਚ ਪੇਸ਼ੀ ਲਈ ਲਿਆਂਦੇ ਤਿੰਨ ਕੈਦੀਆਂ ਨੇ ਵਾਪਸੀ ਸਮੇਂ ਗੱਡੀ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਕ ਪੁਲਿਸ ਗੱਡੀ ਦਾ ਡਰਾਈਵਰ ਰਸਤੇ ਵਿਚ ਬਾਥਰੂਮ ਜਾਣ ਖਾਤਰ ਰੁਕਿਆ ਸੀ ਕਿ ਗੱਡੀ ਵਿਚ ਸਵਾਰ ਤਿੰਨ ਕੈਦੀਆਂ ਨੇ ਪੁਲਿਸ ਮੁਲਾਜਮਾਂ ਨੂੰ ਬੰਦੀ ਬਣਾ ਕੇ ਕਾਰ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਕਾਹਲੀ ਵਿਚ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੂੰ ਮੁੜ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੱਡੀ ਦਾ ਡਰਾਈਵਰ ਬਾਥਰੂਮ ਜਾਣ ਦੀ ਕਾਹਲੀ ਕਾਰਨ ਚਾਬੀ ਗੱਡੀ ਵਿਚ ਹੀ ਛੱਡ ਗਿਆ ਸੀ, ਜਿਸ ਦਾ ਫਾਇਦਾ ਉਠਾਉਂਦੇ ਹੋਏ ਕੈਦੀਆਂ ਨੇ ਹਥਕੜੀਆਂ ਅਤੇ ਜੰਜੀਰਾਂ ਨਾਲ ਗੱਡੀ ਵਿੱਚ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਬੰਨ੍ਹ ਦਿੱਤਾ ਅਤੇ ਪੁਲਿਸ ਵਾਹਨ ਲੈ ਕੇ ਫਰਾਰ ਹੋ ਗਏ। ਹਾਲਾਂਕਿ ਤਿੰਨੋ ਆਰੋਪੀ ਜ਼ਿਆਦਾ ਦੂਰ ਨਹੀਂ ਜਾ ਸਕੇ ਅਤੇ ਕੁਝ ਹੀ ਦੂਰੀ ’ਤੇ ਪੁਲਿਸ ਮੁਲਾਜ਼ਮਾਂ ਅਤੇ ਆਰੋਪੀਆਂ ਵਿਚਕਾਰ ਹੋਈ ਹੱਥੋਪਾਈ ਕਾਰਨ ਗੱਡੀ ਬੇਕਾਬੂ ਹੋ ਕੇ ਇੱਕ ਇਨੋਵਾ ਕਾਰ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਪੁਲਿਸ ਵਾਹਨ ਨੂੰ ਭਾਰੀ ਨੁਕਸਾਨ ਪੁੱਜਿਆ ਅਤੇ ਉਸ ਦੇ ਏਅਰਬੈਗ ਵੀ ਖੁਲ੍ਹ ਗਏ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਤਿੰਨੋ ਆਰੋਪੀਆਂ ਖ਼ਿਲਾਫ਼ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਤਿੰਨੋ ਆਰੋਪੀਆਂ ਨੂੰ ਮੁੜ ਕਾਬੂ ਵਿੱਚ ਲੈ ਕੇ ਪੁਲਿਸ ਥਾਣਾ ਝੰਡੇਰ ਦੇਹਾਤੀ ਵਾਪਸ ਲਿਆਇਆ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਅੰਦਰੂਨੀ ਲਾਪਰਵਾਹੀ ਦੀ ਵੀ ਤਫ਼ਤੀਸ਼ ਕਰ ਰਹੀ ਹੈ।