ਪੰਜਾਬ ਮਲੋਟ ’ਚ ਕਾਰ ਹਾਦਸਾ ਮਾਮਲੇ ’ਚ ਨਵਾਂ ਮੌੜ/ ਪਤੀ ’ਤੇ ਲੱਗੇ ਪਤਨੀ ਤੇ ਧੀ ਨੂੰ ਮਾਰਨ ਦੇ ਇਲਜ਼ਾਮ/ ਮ੍ਰਿਤਕ ਮਹਿਲਾ ਦੇ ਮਾਪਿਆਂ ਨੇ ਮੰਗਿਆ ਇਨਸਾਫ By admin - January 13, 2026 0 10 Facebook Twitter Pinterest WhatsApp ਮਲੋਟ ਦੇ ਪਿੰਡ ਆਲਮਵਾਲਾ ਨੇੜੇ ਕਾਰ ਨਹਿਰ ਵਿਚ ਡਿੱਗਣ ਮਾਮਲੇ ਵਿਚ ਨਵਾਂ ਮੌੜ ਆਇਆ ਐ। ਨਹਿਰ ਵਿਚ ਡੁੱਬ ਕੇ ਮਰਨ ਵਾਲੀ ਮਹਿਲਾ ਦੇ ਮਾਪਿਆਂ ਨੇ ਆਪਣੇ ਜਵਾਈ ਉਤੇ ਕਾਰ ਜਾਣਬੁਝ ਕੇ ਨਹਿਰ ਵਿਚ ਸੁੱਟਣ ਦੇ ਇਲਜਾਮ ਲਾਉਂਦਿਆਂ ਇਨਸਾਫ ਮੰਗਿਆ ਐ। ਮਾਪਿਆਂ ਦਾ ਇਲਜਾਮ ਐ ਕਿ ਉਨ੍ਹਾਂ ਦੀ ਜਵਾਈ ਦਾ ਆਪਣੀ ਪਤਨੀ ਨਾਲ ਲੜਾਈ ਝਗੜਾ ਰਹਿੰਦਾ ਸੀ, ਜਿਸ ਦੇ ਚਲਦਿਆਂ ਉਸਨੇ ਜਾਣਬੁਝ ਕੇ ਕਾਰ ਨਹਿਰ ਵਿਚ ਸੁੱਟ ਕੇ ਆਪਣੀ ਪਤਨੀ ਤੇ ਬੱਚੀ ਦਾ ਕਤਲ ਕੀਤਾ ਐ। ਪਰਿਵਾਰ ਨੇ ਕਿਹਾ ਕਿ ਜਦੋਂ ਤਕ ਮਾਮਲੇ ਵਿਚ ਕਾਰਵਾਈ ਨਹੀਂ ਹੁੰਦੀ, ਉਹ ਅੰਤਮ ਸਸਕਾਰ ਨਹੀਂ ਕਰਨਗੇ। ਦੱਸਣਯੋਗ ਹੈ ਕਿ ਮਲੋਟ ਦੇ ਨਜ਼ਦੀਕ ਪਿੰਡ ਆਲਮ ਵਾਲਾ ਵਿਖੇ ਗੁਜ਼ਰਦੀ ਨਹਿਰ ਵਿਚ ਰਾਤ ਇਕ ਸਵਿਫਟ ਕਾਰ ਡਿਗ ਗਈ ਸੀ ਜਿਸ ਵਿਚ ਔਰਤ ਅਤੇ ਇਕ ਬੱਚੀ ਦੀ ਮੌਤ ਹੋ ਗਈ ਜਦਕਿ ਕਾਰ ਚਾਲਕ ਬਚ ਗਿਆ ਸੀ। ਕਾਰ ਵਿਚ ਪਤੀ ਪਤਨੀ ਅਤੇ ਉਨਾ ਦੀ ਢਾਈ ਸਾਲ ਦੀ ਬੱਚੀ ਸਵਾਰ ਸੀ। ਲੜਕੀ ਦੇ ਪਰਿਵਾਰਕ ਮੈਬਰਾਂ ਨੇ ਉਕਤ ਵਿਆਕਤੀ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਅਤੇ ਅਜਿਹਾ ਨਾ ਹੋਣ ਉਤੇ ਮ੍ਰਿਤਕਾ ਦਾ ਸੰਸਕਾਰ ਨਾ ਕਰਨ ਦੀ ਧਮਕੀ ਦਿੱਤੀ ਹੈ। ਉਧਰ ਥਾਣਾ ਕਬਰਵਾਲਾ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਮੁਤਾਬਕ ਕਾਰਵਾਈ ਕਰਨ ਦੀ ਗੱਲ ਕਹੀ ਹੈ। ਸਿਵਲ ਹਸਪਤਾਲ ਮਲੋਟ ਵਿਚ ਮ੍ਰਿਤਕ ਔਰਤ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਸਾਹਿਲਪ੍ਰੀਤ ਸਿੰਘ ਵਾਸੀ ਜੰਡਵਾਲਾ ਜਿਲ੍ਹਾ ਫਾਜਿਲਕਾ ਨਾਲ ਹੋਇਆ ਸੀ ਪਰ ਸਾਹਿਲ ਦੇ ਹੋਰ ਔਰਤਾਂ ਨਾਲ ਨਾਜਾਇਜ ਸਬੰਧ ਸਨ, ਜਿਸ ਦੇ ਚਲਦਿਆਂ ਦੋਵਾਂ ਵਿਚਾਲੇ ਝਗੜਾ ਰਹਿੰਦਾ ਸੀ। ਇਸੇ ਦੇ ਚਲਦਿਆਂ ਮੁਲਜਮ ਲੜਕੀ ਨੂੰ ਸਰਸੇ ਤੋਂ ਲੈ ਕੇ ਆਪਣੇ ਪਿੰਡ ਜਾ ਰਿਹਾ ਸੀ ਕਿ ਇਸ ਨੇ ਕਾਰ ਨਹਿਰ ਵਿਚ ਸੁੱਟ ਦਿਤੀ ਅਤੇ ਆਪ ਬਚ ਨਿਕਲਿਆ। ਉਨ੍ਹਾਂ ਕਿਹਾ ਕਿ ਜਦੋਂ ਤਕ ਦੋਸ਼ੀ ਖਿਲਾਫ ਬਣਦੀ ਕਾਰਵਾਈ ਨਹੀਂ ਹੁੰਦੀ, ਉਹ ਪੋਸਟ ਮਾਰਟਮ ਨਹੀਂ ਕਰਵਾਉਣਗੇ।