ਪੰਜਾਬ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਬੋਲੇ ਤ੍ਰਿਪਤ ਬਾਜਵਾ/ ਕੌਂਸਲ ਚੋਣਾਂ ਸ਼ਾਨ ਨਾਲ ਜਿੱਤਣ ਦਾ ਕੀਤਾ ਦਾਅਵਾ By admin - January 11, 2026 0 9 Facebook Twitter Pinterest WhatsApp ਸਾਬਕਾ ਮੰਤਰੀ ਤੇ ਵਿਧਾਇਕ ਤ੍ਰਿਪਤ ਸਿੰਘ ਬਾਜਵਾ ਨੇ ਆਉਂਦੀਆਂ ਨਗਰ ਕੌਂਸਲ ਚੋਣਾਂ ਸ਼ਾਨ ਨਾਲ ਜਿੱਤਣ ਦਾ ਦਾਅਵਾ ਕੀਤਾ ਐ। ਗੁਰਦਾਸਪੁਰ ਦੇ ਕਸਬਾ ਫਤਹਿਗੜ੍ਹ ਚੂੜੀਆਂ ਵਿਖੇ ਨਵੀਂ ਬਣੀ ਸੜਕ ਦੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ ਸਾਬਕਾ ਮੰਤਰੀ ਨੇ ਕਿਹਾ ਕਿ ਉਹ ਹਮੇਸ਼ਾਂ ਫਤਿਹਗੜ ਚੂੜੀਆਂ ਦੇ ਵਿਕਾਸ ਦੇ ਹਾਮੀ ਰਹੇ ਹਨ ਅਤੇ ਹਮੇਸ਼ਾਂ ਹੀ ਵਿਕਾਸ ਦੀ ਗੱਲ ਕੀਤੀ ਹੈ। ਉਹ ਇੱਥੇ ਸਟੇਸ਼ਨ ਰੋਡ ਉਤੇ ਬਣ ਰਹੀ ਨਵੀਂ ਰੋਡ ਦੇ ਕੰਮ ਦਾ ਜਾਇਜਾ ਲੈਣ ਲਈ ਸਾਥੀ ਕੌਂਸਲਰਾਂ ਸਮੇਤ ਪਹੁੰਚੇ ਹੋਏ ਸਨ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨਗਰ ਕੌਂਸਲ ਚੋਣਾਂ ਲੜਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਅਸੀਂ ਡੱਟ ਕੇ ਚੋਣ ਲੜਾਂਗੇ ਅਤੇ ਜਿੱਤਾਂ ਵੀ ਹਾਸਲ ਕਰਾਂਗੇ।