ਬੰਗਾ ’ਚ ਸਾਲੇ ਹੱਥੋਂ ਜੀਜੇ ਦਾ ਕਤਲ/ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ

0
8

ਬੰਗਾ ਵਿਚ ਪੁਲਿਸ ਮੁਲਾਜਮ ਵੱਲੋਂ ਆਪਣੇ ਜੀਜੇ ਦਾ ਕਤਲ ਕਰਨ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਐ। ਘਟਨਾ ਦੇਰ ਰਾਤ ਦੀ ਦੱਸੀ ਜਾ ਰਹੀ ਐ। ਖਬਰਾਂ ਮੁਤਾਬਕ ਮੁਲਜਮ ਨੇ ਪਹਿਲਾਂ ਘਰ ਦਾ ਗੇਟ ਤੋੜਿਆ ਅਤੇ ਗੱਡੀ ਦੀ ਵੀ ਭੰਨਤੋੜ ਕੀਤੀ। ਇਸ ਤੋਂ ਬਾਅਦ ਉਸ ਨੇ ਆਪਣੇ ਜੀਜੇ ਦਾ ਗੋਲੀਆ ਮਾਰ ਕੇ ਕਤਲ ਕਰ ਦਿੱਤਾ। ਝਗੜੇ ਦੀ ਵਜ੍ਹਾ ਵਿਆਹ ਸਮਾਗਮ ਵਿਚ ਨਾ ਸੱਦਣਾ ਦੱਸਿਆ ਜਾ ਰਿਹਾ ਐ। ਪੀੜਤ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here