ਭਾਜਪਾ ਨੇ ਯੁੱਧ ਨਸ਼ੇ ਵਿਰੁਧ-2 ਨੂੰ ਲੈ ਕੇ ਘੇਰੀ ਸਰਕਾਰ/ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਦਿਖਾਣ ’ਤੇ ਚੁੱਕੇ ਸਵਾਲ

0
7

ਪੰਜਾਬ ਭਾਜਪਾ ਨੇ ਯੁੱਧ ਨਸ਼ੇ ਵਿਰੁਧ ਮੁਹਿੰਮ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਐ। ਭਾਜਪਾ ਬੁਲਾਰਾ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਦੂਜੇ ਭਾਗ ਨੂੰ ਲੈ ਕੇ ਇਕ ਕਿਤਾਬਚਾ ਜਾਰੀ ਕੀਤਾ ਐ, ਜਿਸ ਵਿਚ ਗੁਰੂ ਸਾਹਿਬ ਦੇ ਸਰੂਪ ਨੂੰ ਕਾਰਟੂਨ ਦੇ ਰੂਪ ਵਿਚ ਪੇਸ਼ ਕੀਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਮਰਿਆਦਾ ਦੀ ਘੋਰ ਉਲੰਘਣਾ ਐ, ਜਿਸ ਲਈ ਸਰਕਾਰ ਨੂੰ ਸੰਗਤ ਤੋਂ ਮੁਆਫੀ ਦੀ ਮੰਗਣੀ ਚਾਹੀਦੀ ਐ।
ਭਾਜਪਾ ਬੁਲਾਰਾ ਦਾ ਇਲਜਾਮ ਐ ਕਿ ਇਨ੍ਹਾਂ ਤਸਵੀਰਾਂ ਵਿਚ ਗ੍ਰੰਥੀ ਸਿੰਘ ਦੇ ਕਿਰਦਾਰ ਨੂੰ ਵੀ ਗਲਤ ਰੂਪ ਵਿੱਚ ਪੇਸ਼ ਕੀਤਾ ਗਿਆ ਹੈ , ਜੋ ਕੀ ਸਰਾਸਰ ਗ਼ਲਤ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਫਗਵਾੜਾ ਵਿਖੇ ਕਰਾਏ ਗਏ ਸਮਾਗਮ ਵਿੱਚ ਲੋਕਾਂ ਨੂੰ ਵੰਡਿਆ ਗਿਆ ਐ। ਇਸ ਨੂੰ ਵੀਡੀਓ ਰਾਹੀਂ ਹਰ ਮੀਟਿੰਗ ਵਿੱਚ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਾਰੀ ਲੀਡਰਸ਼ਿਪ ਤੁਰੰਤ ਸਿੱਖ ਸੰਗਤ ਤੋਂ ਮੁਆਫ਼ੀ ਮੰਗੇ ਤੇ ਇਸ ਮੁਹਿੰਮ ਲਈ ਵੰਡੀ ਗਈ ਸਾਰੀ ਸਮੱਗਰੀ ਤੇ ਵੀਡੀਓ ਨੂੰ ਤੁਰੰਤ ਵਾਪਸ ਮੰਗਵਾਇਆ ਜਾਵੇ।

LEAVE A REPLY

Please enter your comment!
Please enter your name here