ਮੋਹਾਲੀ ਦੇ ਹਸਪਤਾਲ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦਾ ਨੋਟਿਸ/ ਬਿੱਲ ਨੂੰ ਲੈ ਕੇ ਲਾਸ਼ ਨਾ ਦੇਣ ਨੂੰ ਲੈ ਕੇ ਮੰਗਿਆ ਜਵਾਬ

0
8

ਮੋਹਾਲੀ ਦੇ ਨਿੱਜੀ ਹਸਪਤਾਲ ਵੱਲੋਂ ਪਰਿਵਾਰ ਨੂੰ ਲਾਸ਼ ਦੇਣ ਤੋਂ ਇਨਕਾਰ ਕਰਨ ਦਾ ਮੁੱਦਾ ਗਰਮਾ ਗਿਆ ਐ। ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚਣ ਤੋਂ ਬਾਅਦ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਿਹਤ ਵਿਭਾਗ ਤੇ ਨਿੱਜੀ ਹਸਪਤਾਲ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਐ। ਖਬਰਾਂ ਮੁਤਾਬਕ ਨਾਭਾ ਨਾਲ ਸਬੰਧਤ ਇਕ ਵਿਅਕਤੀ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋਣ ਬਾਅਦ ਪਰਿਵਾਰ ਨੇ ਲਾਸ਼ ਮੰਗੀ ਤਾਂ ਹਸਪਤਾਲ ਬਿੱਲ ਜਮ੍ਹਾਂ ਕਰਵਾਉਣ ਦੀ ਸ਼ਰਤ ਰੱਖ ਦਿੱਤੀ। ਇਸ ਤੋਂ ਬਾਅਦ ਮਾਮਲਾ ਮਨੁੱਖੀ ਅਧਿਕਾਰ ਕੋਲ ਪਹੁੰਚਿਆ। ਮਨੁੱਖੀ ਅਧਿਕਾਰੀ ਕਮਿਸ਼ਨ ਨੇ ਸਿਹਤ ਵਿਭਾਗ ਤੇ ਹਸਪਤਾਲ ਪ੍ਰਸ਼ਾਸਨ ਨੂੰ ਐਫਆਈਆਰ ਦਰਜ ਕਰਨ ਦੀ ਚਿਤਾਵਨੀ ਦਿੱਤੀ ਹੈ।
ਇਹ ਮਾਮਲਾ ਮੈਕਸ ਹਸਪਤਾਲ, ਫੇਜ਼ 6 ਨਾਲ ਸਬੰਧਤ ਦੱਸਿਆ ਜਾ ਰਿਹਾ ਐ, ਜਿੱਥੇ ਨਾਭਾ ਦੇ ਇੱਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰ ਨੇ 35.26 ਲੱਖ ਜਮ੍ਹਾਂ ਕਰਵਾਏ ਸਨ, ਜਦੋਂ ਕਿ ਹਸਪਤਾਲ ਨੇ 40.18 ਲਖ ਦਾ ਬਿੱਲ ਬਣਾਇਆ ਸੀ ਜਦੋਂ ਪਰਿਵਾਰ ਲਾਸ਼ ਲੈਣ ਗਿਆ ਤਾਂ ਹਸਪਤਾਲ ਪ੍ਰਬੰਧਨ ਨੇ ਬਾਕੀ ਰਕਮ ਦੀ ਮੰਗ ਕੀਤੀ। ਬਾਅਦ ਵਿੱਚ ਇਹ ਮਾਮਲਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚਿਆ।
ਮਾਮਲੇ ਦੀ ਸੁਣਵਾਈ ਦੌਰਾਨ ਕਮਿਸ਼ਨ ਨੇ ਮੈਕਸ ਹਸਪਤਾਲ ਅਤੇ ਮੋਹਾਲੀ ਸਿਵਲ ਸਰਜਨ ਨੂੰ ਫਟਕਾਰ ਲਗਾਉਂਦਿਆਂ ਇਸ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸਿਆ ਐ। ਮਨੁੱਖੀ ਅਧਿਕਾਰ ਕਮਿਸ਼ਨ ਨੇ ਹਸਪਤਾਲ ਦੇ ਡਾਇਰੈਕਟਰ ਤੇ ਸਿਹਤ ਵਿਭਾਗ ਦੇ ਸੁਣਵਾਈ ਵਿਚ ਸ਼ਾਮਲ ਨਾ ਹੋਣ ਤੇ ਵੀ ਸਵਾਲ ਚੁਕਦਿਆਂ ਕਿਹਾ ਕਿ ਇਹ ਕਿਸੇ ਨਿੱਜੀ ਲੜਾਈ ਦਾ ਮਾਮਲਾ ਨਹੀਂ ਹੈ ਬਲਕਿ ਕਿਸੇ ਦੀ ਜਾਨ ਗਈ ਹੈ ਅਤੇ ਇਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਸੀ।  ਕਮਿਸ਼ਨ ਨੇ ਸਿਹਤ ਵਿਭਾਗ ਤੋਂ ਵੀ ਕਾਰਵਾਈ ਬਾਰੇ ਸਵਾਲ ਪੁਛਿਆ ਐ। ਕਮਿਸ਼ਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਿਹਤ ਵਿਭਾਗ ਢੁਕਵਾਂ ਜਵਾਬ ਨਹੀਂ ਦਿੰਦਾ ਹੈ, ਤਾਂ ਉਨ੍ਹਾਂ ਦੇ ਨਾਲ-ਨਾਲ ਹਸਪਤਾਲ ਵਿਰੁੱਧ ਵੀ ਐਫਆਈਆਰ ਦਰਜ ਕੀਤੀ ਜਾਵੇਗੀ। ਮਾਮਲੇ ਦੀ ਅਗਲੀ  ਸੁਣਵਾਈ 20 ਜਨਵਰੀ ਨੂੰ ਤੈਅ ਕੀਤੀ ਗਈ ਹੈ।

LEAVE A REPLY

Please enter your comment!
Please enter your name here