ਪੰਜਾਬ ਤਰਨ ਤਾਰਨ ਦਾ ਪੱਕਾ ਧਰਨਾ 9ਵੇਂ ਦਿਨ ਵੀ ਜਾਰੀ/ ਹੜ੍ਹ ਪੀੜਤ ਨੇ ਹਰੀਕੇ ਹੈਡ ’ਤੇ ਲਾਇਆ ਹੋਇਆ ਧਰਨਾ/ ਛੋਟੇ ਛੋਟੇ ਵੀ ਬੱਚੇ ਮੌਜੂਦ ਪਰ ਸਰਕਾਰੀ ਅਧਿਕਾਰੀ ਗਾਇਬ By admin - January 10, 2026 0 5 Facebook Twitter Pinterest WhatsApp ਹਰੀਕੇ ਹੈਡ ਉਤੇ ਹੱਕੀ ਮੰਗਾਂ ਨੂੰ ਲੈ ਕੇ ਲੱਗਿਆ ਪੱਕਾ ਧਰਨਾ ਅੱਜ 9ਵੇਂ ਦਿਨ ਵਿਚ ਸ਼ਾਮਲ ਹੋ ਗਿਆ। ਹੜ੍ਹ ਪੀੜਤ-ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਲਾਇਆ ਗਿਆ ਇਹ ਧਰਨਾ ਹੜ੍ਹ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲਾਇਆ ਗਿਆ ਐ। ਇੱਥੇ ਕੜਾਕੇ ਦੀ ਠੰਡ ਵਿੱਚ ਛੋਟੇ ਛੋਟੇ ਬੱਚੇ ਵੀ ਭੁੱਖ ਹੜਤਾਲ ਉਤੇ ਬੈਠੇ ਹੋਏ ਨੇ ਪਰ 9 ਦਿਨ ਬੀਤਣ ਦੇ ਬਾਵਜੂਦ ਵੀ ਕੋਈ ਵੀ ਅਧਿਕਾਰੀ ਸਾਰ ਲੈਣ ਨਹੀਂ ਪਹੁੰਚਿਆ, ਜਿਸ ਕਾਰਨ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਧਰਨੇ ਵਿਚ ਸ਼ਾਮਲ ਹੋਏ ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਲੂਵਾਲੀਆ ਅਤੇ ਹੋਰ ਪੁਰਾਤਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅੱਜ ਇਹ ਧਰਨਾ ਨੌਵੇਂ ਦਿਨ ਵਿੱਚ ਤਬਦੀਲ ਹੋ ਚੁੱਕਾ ਹੈ ਅਤੇ ਇਸ ਧਰਨੇ ਵਿੱਚ ਛੋਟੇ ਛੋਟੇ ਬੱਚੇ ਵੀ ਭੁੱਖ ਹੜਤਾਲ ਤੇ ਬੈਠੇ ਹੋਏ ਹਨ ਪਰ ਸ਼ਰਮ ਵਾਲੀ ਗੱਲ ਇਹ ਹੈ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਅੱਜ ਤੱਕ ਨਾ ਤਾਂ ਉਹਨਾਂ ਕੋਲ ਪਹੁੰਚਿਆ ਅਤੇ ਨਾ ਹੀ ਉਹਨਾਂ ਦੀ ਕੋਈ ਸਾਰ ਲੈ ਰਿਹਾ ਹੈ, ਉਲਟਾ ਜੀਰਾ ਪੁਲਿਸ ਦਾ ਐਸਐਚਓ ਆ ਕੇ ਉਹਨਾਂ ਨੂੰ ਧਮਕੀਆਂ ਦਿੰਦਾ ਹੈ ਕਿ ਜੇ ਤੁਸੀਂ ਧਰਨਾ ਨਾ ਚੁੱਕਿਆ ਤਾਂ ਤੁਹਾਡੇ ਤੇ ਐਨਐਸਏ ਲਾ ਦਿੱਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਨਾ ਤਾਂ ਉਹਨਾਂ ਨੂੰ ਕਿਸੇ ਪਰਚਿਆਂ ਦਾ ਡਰ ਹੈ ਅਤੇ ਨਾ ਹੀ ਉਹ ਜੇਲ ਜਾਣ ਤੋਂ ਡਰਦੇ ਹਨ ਉਹਨਾਂ ਕਿਹਾ ਕਿ ਜੇ ਹੜ ਪੀੜਤ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਇਸ ਧਰਨੇ ਹੋਰ ਵਿਸ਼ਾਲ ਪੂਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਸਰਕਾਰਾਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਉਹ ਲੋਕਾਂ ਦੇ ਹੱਕਾਂ ਵਾਸਤੇ ਲੜਨ ਵਾਲੇ ਇਨਸਾਨ ਹਨ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਹ ਲੜ ਰਹੇ ਹਨ ਅਤੇ ਮੰਗਾਂ ਮੰਨੇ ਜਾਣ ਤਕ ਇਸੇ ਤਰ੍ਹਾਂ ਡੱਟੇ ਰਹਿਣਗੇ।