ਪੰਜਾਬ ਮਨਰੇਗਾ ਨੂੰ ਲੈ ਕੇ ਬੋਲੇ ਸਾਂਸਦ ਧਰਮਵੀਰ ਗਾਂਧ/ ਕੇਂਦਰ ’ਤੇ ਲਾਏ ਮਨਰੇਗਾ ਖਤਮ ਦੀ ਸਾਜ਼ਿਸ਼ ਦੇ ਇਲਜ਼ਾਮ/ ਕਿਹਾ, ਬੀਜੇਪੀ ਵਾਂਗੂ ਪੰਜਾਬ ਸਰਕਾਰ ਵੀ ਖੇਡ ਰਹੀ ਧਰਮ ਦਾ ਪੱਤਾ By admin - January 9, 2026 0 11 Facebook Twitter Pinterest WhatsApp ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਮਨਰੇਗਾ ਸਕੀਮ ਨੂੰ ਲੈ ਕੇ ਕੇਂਦਰ ਸਰਕਾਰ ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਹਿੰਦੁਸਤਾਨ ਦੇ ਵਿੱਚ ਪਹਿਲਾਂ ਹੀ ਪ੍ਰਦੇਸ਼ਾਂ ਦੀ ਹਾਲਤ ਖਰਾਬ ਹੈ। ਇਸ ਸਕੀਮ ਨੂੰ ਇੱਕ ਸਾਜ਼ਿਸ਼ ਦੇ ਤਹਿਤ ਬੀਜੇਪੀ ਖਤਮ ਕਰਨ ਕੋਸ਼ਿਸ਼ ਕਰ ਰਹੀ ਹੈ। 328 ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਵਿੱਚ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਡਰਾਮੇਬਾਜ਼ ਬੰਦਾ ਹੈ। ਇਸ ਮਾਮਲੇ ਦੇ ਵਿੱਚ ਉਹ ਰਾਜਨੀਤਿਕ ਕਰ ਰਿਹਾ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਬਾਰੇ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਆਪਣੀ ਇੱਕ ਸ਼ਖਸ਼ੀਅਤ ਹੈ ਅਤੇ ਦੋਨੋਂ ਪਤੀ ਪਤਨੀ ਜਾਣਿਆ ਪਹਿਚਾਣਿਆ ਚਿਹਰਾ ਨੇ। ਪੰਜਾਬ ਵਿੱਚ ਉਹ ਕਿਹੜੀ ਪਾਰਟੀ ਨਾਲ ਚੱਲ ਕੇ ਆਪਣਾ ਭਵਿੱਖ ਦੇਖਦੇ ਨੇ, ਇਹ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਹੈ।