ਪੰਜਾਬ ਲੁਧਿਆਣਾ ਦੇ ਟੈਗੋਰ ਨਗਰ ’ਚ ਸਿਟ ਦਾ ਛਾਪਾ/ ਮਸ਼ਹੂਰ ਚਾਰਟਰਡ ਅਕਾਊਂਟੈਂਟ ਦੇ ਦਫਤਰ ਦੀ ਜਾਂਚ By admin - January 9, 2026 0 7 Facebook Twitter Pinterest WhatsApp ਸਿਟ ਦੀ ਟੀਮ ਨੇ ਬੀਤੀ ਦੇਰ ਸ਼ਾਮ ਲੁਧਿਆਣਾ ਦੇ ਟੈਗੋਰ ਇਲਾਕੇ ਵਿਖੇ ਪਹੁੰਚੀ ਜਿੱਥੇ ਉਸ ਨੇ ਮਸ਼ਹੂਰ ਚਾਰਟਰਡ ਅਕਾਊਂਟੈਂਟ ਅਸ਼ਵਨੀ ਕੁਮਾਰ ਦੇ ਦਫ਼ਤਰ ਵਿਚ ਛਾਪਾ ਮਾਰ ਕੇ ਬਾਰੀਕੀ ਨਾਲ ਜਾਂਚ ਕੀਤੀ। ਛਾਪੇਮਾਰੀ ਦੌਰਾਨ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ CA ਸਤਵਿੰਦਰ ਸਿੰਘ ਕੋਹਲੀ ਨੂੰ ਵੀ ਨਾਲ ਲਿਆਂਦਾ ਗਿਆ ਸੀ। ਇਸੇ ਦੌਰਾਨ ਉਸ ਵੇਲੇ ਵੱਡਾ ਹੰਗਾਮ ਹੋ ਗਿਆ ਜਦੋਂ ਵਕੀਲਾਂ ਨੇ ਟੀਮ ਕੋਲੋਂ ਸਰਚ ਵਾਰੰਟਾਂ ਦੀ ਮੰਗ ਕੀਤੀ। ਪੁਲਿਸ ਨੇ ਦਫਤਰ ਦੀ ਤਲਾਸ਼ੀ ਦੌਰਾਨ ਸੀਸੀਟੀਵੀ ਕੈਮਰੇ ਦੀ ਡੀਵੀਆਰ ਸਮੇਤ ਕਈ ਹੋਰ ਦਸਤਾਵੇਜ਼ ਵੀ ਕਬਜੇ ਵਿਚ ਲਏ ਗਏ ਨੇ। ਖਬਰਾਂ ਮੁਤਾਬਕ ਜਿਵੇਂ ਹੀ ਐਸਆਈਟੀ ਟੀਮ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਦਾਖਲ ਹੋਈ, ਕਈ ਵਕੀਲ ਉੱਥੇ ਪਹੁੰਚ ਗਏ ਅਤੇ ਪੁਲਿਸ ਤੋਂ ਸਰਚ ਵਾਰੰਟ ਅਤੇ ਸਰਕਾਰੀ ਹੁਕਮ ਦਿਖਾਉਣ ਦੀ ਮੰਗ ਕੀਤੀ। ਜਦੋਂ ਪੁਲਿਸ ਸਪੱਸ਼ਟ ਜਵਾਬ ਦੇਣ ਵਿੱਚ ਅਸਫਲ ਰਹੀ, ਤਾਂ ਦੋਵਾਂ ਧਿਰਾਂ ਵਿਚਕਾਰ ਗਰਮਾ-ਗਰਮ ਬਹਿਸ ਹੋ ਗਈ। ਇਸ ਦੌਰਾਨ ਲੁਧਿਆਣਾ ਦੇ ਹੋਰ ਸੀਏ ਵੀ ਉੱਥੇ ਪਹੁੰਚ ਗਏ ਅਤੇ ਪੁਲਿਸ ਦਾ ਰਸਤਾ ਰੋਕ ਦਿੱਤਾ। ਲਗਭਗ 30 ਮਿੰਟਾਂ ਤੱਕ ਦਫਤਰ ਦੇ ਬਾਹਰ ਇਹ ਹੰਗਾਮਾ ਚੱਲਦਾ ਰਿਹਾ। ਹੰਗਾਮੇ ਦੌਰਾਨ, ਪੁਲਿਸ ਨੇ ਸੀਏ ਦੀ ਦਫ਼ਤਰ ਦੀ ਤਲਾਸ਼ੀ ਲਈ ਅਤੇ ਲੈਪਟਾਪ ਅਤੇ ਸੀਸੀਟੀਵੀ ਕੈਮਰੇ ਦੇ ਡੀਵੀਆਰ ਸਮੇਤ ਕਈ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕਰ ਲਏ। ਸੀਏ ਭਾਈਚਾਰੇ ਦਾ ਆਰੋਪ ਹੈ ਕਿ ਪੁਲਿਸ ਨੇ ਬਿਨਾਂ ਕਿਸੇ ਜਾਇਜ਼ ਕਾਰਨ ਦੇ ਅਸ਼ਵਨੀ ਕੁਮਾਰ ਨੂੰ ਪਰੇਸ਼ਾਨ ਕੀਤਾ। ਐਸਆਈਟੀ ਨੇ ਇਹ ਛਾਪੇਮਾਰੀ ਅੰਮ੍ਰਿਤਸਰ ਅਤੇ ਲੁਧਿਆਣਾ ਪੁਲਿਸ ਦੀ ਸਾਂਝੀ ਟੀਮ ਦੁਆਰਾ ਕੀਤੀ ਗਈ ਹੈ। ਸਬੂਤਾਂ ਦੀ ਪਛਾਣ ਕਰਨ ਅਤੇ ਇਕੱਠੇ ਕਰਨ ਲਈ ਪੁਲਿਸ ਸਤਿੰਦਰ ਸਿੰਘ ਕੋਹਲੀ ਨੂੰ ਆਪਣੇ ਨਾਲ ਦਫ਼ਤਰ ਲੈ ਕੇ ਗਈ ਸੀ। ਖਬਰਾਂ ਮੁਤਾਬਕ ਛਾਪਾ ਕਾਫੀ ਗੁਪਤ ਤਰੀਕੇ ਨਾਲ ਮਾਰਿਆ ਗਿਆ। ਸਾਹਮਣੇ ਆਈਆਂ ਕਨਸੋਅਆਂ ਮੁਤਾਬਕ ਮਾਮਲੇ ਦੀ ਜਾਂਚ ਬਹੁਤ ਹੀ ਸਖ਼ਤ ਪੱਧਰ ‘ਤੇ ਕੀਤੀ ਜਾ ਰਹੀ ਹੈ। ਹਾਲਾਂਕਿ, ਇਸ ਸਬੰਧ ਵਿੱਚ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ ਹੈ। ਉਧਰ ਸੀਏ ਐਸੋਸੀਏਸ਼ਨ ਨੇ ਪੁਲਿਸ ਦੀ ਕਾਰਵਾਈ ਨੂੰ ਗੈਰ-ਪੇਸ਼ੇਵਰ ਦੱਸਦਿਆਂ ਇਸ ਦੀ ਨਿੰਦਾ ਕੀਤੀ ਐ। ਜਥੇਬੰਦੀ ਦੇ ਪ੍ਰਧਾਨ ਅਤੇ ਹੋਰ ਮੈਂਬਰਾਂ ਅਨਿਲ ਸਰੀਨ ਅਤੇ ਆਈ.ਐਸ. ਖੁਰਾਨਾ ਨੇ ਕਿਹਾ ਕਿ ਕਲਾਇੰਟ ਡੇਟਾ ਵਾਲੇ ਲੈਪਟਾਪ ਜ਼ਬਤ ਕਰਨਾ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਕਰਦਾ ਹੈ। ਅਦਾਲਤ ਦੇ ਸੰਮਨ ਅਤੇ ਇੱਕ ਜਾਇਜ਼ ਆਦੇਸ਼ ਤੋਂ ਬਿਨਾਂ ਦਸਤਾਵੇਜ਼ ਜ਼ਬਤ ਕਰਨਾ ਗਲਤ ਹੈ। ਇਸ ਤਰੀਕੇ ਨਾਲ ਕਲਾਇੰਟ ਦੀਆਂ ਕਾਰਵਾਈਆਂ ਲਈ ਇੱਕ ਪੇਸ਼ੇਵਰ ਸੀਏ ਨੂੰ ਪਰੇਸ਼ਾਨ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।