ਫ਼ਿਰੋਜ਼ਪੁਰ ਅਦਾਲਤੀ ਕੰਪਲੈਕਸ ਨੂੰ ਉਡਾਉਣ ਦੀ ਧਮਕੀ/ ਪੁਲਿਸ ਨੇ ਖਾਲੀ ਕਰਵਾਇਆ ਕੰਪਲੈਕਸ

0
6

ਫਿਰੋਜ਼ਪੁਰ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਐ, ਜਿਸ ਤੋਂ ਬਾਦ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਅਦਾਲਤੀ ਕੰਪਲੈਕਸ ਨੂੰ ਖਾਲੀ ਕਰਵਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਐ।  ਸੂਤਰਾਂ ਮੁਤਾਬਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਧਿਕਾਰਤ ਮੇਲ ਤੇ ਆਈ ਧਮਕੀ ਮਗਰੋਂ ਅਹਿਤਿਆਤ ਵਜੋਂ ਅਦਾਲਤੀ ਕੰਪਲੈਕਸ ਖਾਲੀ ਕਰਵਾਇਆ ਗਿਆ ਹੈ। ਹਾਲਾਂਕਿ ਇਹ ਮੇਲ ਕਿੱਥੋਂ ਆਈ ਤੇ ਕਿਸ ਨੇ ਭੇਜੀ, ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਅਹਿਤਿਆਤ ਵਜੋਂ ਅਦਾਲਤ ਦੀ ਪਾਰਕਿੰਗ ਸਮੇਤ ਹੋਰ ਸੰਭਾਵੀ ਥਾਵਾਂ ਨੂੰ ਖਾਲੀ ਕਰਵਾ ਲਿਆ ਗਿਆ ਐ।

LEAVE A REPLY

Please enter your comment!
Please enter your name here