Uncategorized ਮੋਹਾਲੀ ਪਹੁੰਚੇ ਮਨਕੀਰਤ ਔਲਖ ਨੇ ਨਿਭਾਇਆ ਵਾਅਦਾ/ ਕਬੱਡੀ ਖਿਡਾਰਨਾਂ ਨੂੰ ਦਿੱਤੀਆਂ ਕਾਰਾਂ By admin - January 8, 2026 0 5 Facebook Twitter Pinterest WhatsApp ਪੰਜਾਬੀ ਗਾਇਕ ਮਨਕੀਰਤ ਔਲਖ ਨੇ ਕਬੱਡੀ ਖਿਡਾਰਨਾਂ ਨਾਲ ਕੀਤਾ ਵਾਅਦਾ ਪੂਰਾ ਕਰ ਦਿਤਾ ਐ। ਉਨ੍ਹਾਂ ਨੇ ਕਬੱਡੀ ਖਿਡਾਰਨਾਂ ਨੂੰ ਕੀਤੇ ਵਾਅਦੇ ਮੁਤਾਬਕ ਕਾਰਾਂ ਦੀ ਵੰਡ ਕਰ ਦਿੱਤੀ ਐ। ਮੋਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ ਔਲਖ ਵੱਲੋਂ ਕਬੱਡੀ ਖਿਡਾਰਨਾਂ ਨੂੰ ਤੋਹਫੇ ਵਜੋਂ ਸਵਿੱਫਟ ਕਾਰਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਕਬੱਡੀ ਖਿਡਾਰਨਾਂ ਪੰਜਾਬ ਦੀ ਸ਼ਾਨ ਹਨ, ਇਸ ਲਈ ਉਨ੍ਵਾਂ ਨੂੰ ਸਨਮਾਨ ਮਿਲਣਾ ਚਾਹੀਦਾ ਐ। ਦੱਸ ਦਈਏ ਕਿ ਗਾਇਕ ਨੇ ਪੰਜਾਬ ‘ਚ ਹੜ੍ਹ ਦੌਰਾਨ ਇਨ੍ਹਾਂ ਖਿਡਾਰਨਾਂ ਨਾਲ ਵਾਅਦਾ ਕੀਤਾ ਸੀ। ਮਨਕੀਰਤ ਔਲਖ, ਰੂਪਾ ਸੁਹਾਣਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੋਹਾਲੀ ਦੇ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਵਿਖੇ ਇਨ੍ਹਾਂ ਕਬੱਡੀ ਖਿਡਾਰਨਾਂ ਨੂੰ ਸਵਿਫਟ ਕਾਰ ਦਿੱਤੀ ਗਈ ਅਤੇ ਨਾਲ ਹੀ ਇੱਕ ਕਬੱਡੀ ਖਿਡਾਰੀ ਨੂੰ ਵੀ ਆਈ-20 ਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਮਨਕੀਰਤ ਔਲਖ ਨੇ ਕਬੱਡੀ ਖਿਡਾਰਨਾਂ ਰਾਜਨਦੀਪ ਸ਼ਰਮਾ ਅਤੇ ਜਸ ਸ਼ਰਮਾ ਨੂੰ ਸਵਿਫਟ ਕਾਰ ਤੋਹਫ਼ੇ ਵਜੋਂ ਦਿੱਤੀ ਹੈ। ਉੱਥੇ ਹੀ, ਕਬੱਡੀ ਖਿਡਾਰੀ ਜੁਝਾਰ ਸਿੰਘ ਨੂੰ ਆਈ-20 (i-20) ਕਾਰ ਦਿੱਤੀ ਹੈ। 2025 ਵਿੱਚ ਆਏ ਹੜ੍ਹਾਂ ਦੌਰਾਨ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਟਰੈਕਟਰ ਅਤੇ ਘਰ ਬਣਾਉਣ ਲਈ ਪੈਸੇ ਵੰਡੇ ਸਨ। ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਉਹ ਪੰਜਾਬੀਆਂ ਦੀ ਹਰ ਪੱਖੋਂ ਸੰਭਵ ਮਦਦ ਕਰਨਗੇ। ਇਸ ਦੌਰਾਨ, ਮਾਨਸਾ ਦੀਆਂ ਕੁੜੀਆਂ, ਜੋ ਕਿ ਕਬੱਡੀ ਖਿਡਾਰਨਾਂ ਸਨ, ਨੇ ਇੱਕ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ਰਾਹੀਂ ਮਦਦ ਦੀ ਅਪੀਲ ਕੀਤੀ ਸੀ ਅਤੇ ਆਪਣੇ ਘਰ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ, ਜੋ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਇਸ ਤੋਂ ਬਾਦ ਔਲਖ ਨੇ ਉਸਦੇ ਇਲਾਕੇ ਦਾ ਦੌਰਾ ਕਰ ਕੇ ਉਨ੍ਹਾਂ ਦੇ ਘਰ ਦੁਬਾਰਾ ਬਣਾਉਣ ਲਈ ਲਗਭਗ 5 ਲੱਖ ਰੁਪਏ ਦੀ ਮਦਦ ਕੀਤੀ ਸੀ ਅਤੇ ਵਿਆਹ ਲਈ ਉਨ੍ਹਾਂ ਨੂੰ ਇੱਕ ਕਾਰ ਦੇਣ ਦਾ ਵਾਅਦਾ ਵੀ ਕੀਤਾ ਸੀ, ਜਿਸ ਨੂੰ ਉਨ੍ਹਾਂ ਨੇ ਪੂਰਾ ਕਰ ਦਿੱਤਾ ਹੈ। ਮਨਕੀਰਤ ਔਲਖ ਦੀ ਇਸ ਦਰਿਆਦਿੱਲੀ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਸਰਾਹਿਆ ਜਾ ਰਿਹਾ ਹੈ ਅਤੇ ਖੇਡ ਜਗਤ ਨਾਲ ਜੁੜੇ ਲੋਕਾਂ ਵੱਲੋਂ ਉਨ੍ਹਾਂ ਦੇ ਇਸ ਕਦਮ ਦੀ ਭਰਵੀਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। https://knocknews.tv/wp-content/uploads/2026/01/4-20.mp4