ਪੰਜਾਬ ਮਾਣੂੰਕੇ ਵਿਖੇ ਕਬੱਡੀ ਖਿਡਾਰੀ ਦਾ ਅੰਤਮ ਸੰਸਕਾਰ/ ਬੀਤੇ ਦਿਨ ਗੋਲੀਆਂ ਮਾਰ ਕੇ ਹੋਇਆ ਸੀ ਕਤਲ/ ਪੁਲਿਸ ਵੱਲੋਂ 6 ਗ੍ਰਿਫਤਾਰੀਆਂ ਦੀ ਪੁਸ਼ਟੀ By admin - January 8, 2026 0 13 Facebook Twitter Pinterest WhatsApp ਬੀਤੇ ਦਿਨ ਗੋਲੀਆਂ ਕਾਂਡ ਦੌਰਾਨ ਜਾਨ ਗੁਆਉਣ ਵਾਲੇ ਕਬੱਡੀ ਖਿਡਾਰੀ ਗਗਨਦੀਪ ਸਿੰਘ ਅੱਜ ਉਸ ਦੇ ਜੱਦੀ ਪਿੰਡ ਮਾਣੂੰਕੇ ਵਿਖੇ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਗਗਨਦੀਪ ਸਿੰਘ ਦੀ ਚਿਖਾ ਨੂੰ ਅਗਨੀ ਉਸ ਦੇ ਪੁੱਤਰ ਸਿੰਬੇ ਵੱਲੋਂ ਦਿੱਤੀ ਗਈ। ਅੰਤਮ ਸਸਕਾਰ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਲੋਕ ਸ਼ਾਮਲ ਹੋਏ। ਮ੍ਰਿਤਕ ਦੇ ਭਰਾ ਪ੍ਰਗਟ ਸਿੰਘ ਤੇ ਪਰਿਵਾਰਕ ਮੈਂਬਰਾਂ ਨੇ ਹੁਣ ਤਕ ਦੀ ਪੁਲਿਸ ਕਾਰਵਾਈ ਤੇ ਸੰਤੁਸ਼ਟੀ ਜਾਹਰ ਕੀਤੀ ਐ। ਥਾਣਾ ਹਠੂਰ ਪੁਲਿਸ ਦੇ ਸੂਤਰਾਂ ਮੁਤਾਬਕ ਇਸ ਕਤਲ ਮਾਮਲੇ ਵਿਚ ਕਾਤਿਲਾਂ ਨੂੰ ਪਨਾਹ ਦੇਣ ਵਾਲੀ ਇੱਕ ਔਰਤ ਸਮੇਤ ਚਾਰ ਹੋਰ ਲੋਕਾਂ ਨੂੰ ਕਾਬੂ ਕੀਤਾ ਗਿਆ ਐ। ਜਦਕਿ ਇਸੇ ਮਾਮਲੇ ਵਿਚ ਇਕ ਗਿਰਫਤਾਰੀ ਪਹਿਲਾਂ ਵੀ ਕੀਤੀ ਗਈ ਸੀ। ਇਸ ਤਰ੍ਹਾਂ ਇਸ ਕਤਲ ਮਾਮਲੇ ਵਿਚ ਹੁਣ ਤਕ ਕੁਲ 6 ਗਿਰਫ਼ਤਾਰੀਆਂ ਹੋ ਜਾਣ ਦੀ ਗੱਲ ਦੀ ਪੁਸ਼ਟੀ ਹੋ ਗਈ ਐ। ਦੱਸਣਯੋਗ ਐ ਕਿ ਮ੍ਰਿਤਕ ਗਗਨਦੀਪ ਸਿੰਘ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਦਾ ਰਿਸ਼ਤੇ ਵਿਚ ਭਤੀਜਾ ਹੈ। ਹਲਕਾ ਵਿਧਾਇਕ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ।