ਪੰਜਾਬ ਮਾਨਸਾ ’ਚ ਚੋਰਾਂ ਦਾ ਕਸ਼ਮੀਰੀ ਨੌਜਵਾਨਾਂ ’ਤੇ ਧਾਵਾਂ/ ਕਮਰੇ ’ਚੋਂ 60 ਹਜ਼ਾਰ ਨਕਦੀ ਲੈ ਕੇ ਫਰਾਰ By admin - January 8, 2026 0 8 Facebook Twitter Pinterest WhatsApp ਮਾਨਸਾ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਨੇ। ਇਸ ਵਾਰ ਚੋਰਾਂ ਨੇ ਕਸ਼ਮੀਰ ਤੋਂ ਰੋਜ਼ੀ ਰੋਟੀ ਦੀ ਭਾਲ ਵਿਚ ਪੰਜਾਬ ਆਏ ਕਸ਼ਮੀਰੀ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਐ। ਚੋਰਾਂ ਨੇ ਮਾਨਸਾ ਵਿਖੇ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਕਸ਼ਮੀਰੀ ਨੌਜਵਾਨਾਂ ਦੇ ਕਮਰੇ ਵਿਚ ਦਾਖਲ ਹੋ ਕੇ ਉਨ੍ਹਾਂ ਵੱਲੋਂ ਮਿਹਨਤ ਨਾਲ ਕਮਾਈ ਨਕਦੀ ਤੇ ਹੱਥ ਸਾਫ ਕੀਤਾ ਐ। ਚੋਰੀ ਹੋਈ ਰਕਮ 60 ਹਜ਼ਾਰ ਦੇ ਕਰੀਬ ਦੱਸੀ ਜਾ ਰਹੀ ਐ ਜੋ 7 ਤੋਂ 8 ਜਣਿਆਂ ਨੇ ਮਿਹਨਤ ਨਾਲ ਕਮਾਈ ਸੀ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਸ਼ਮੀਰੀ ਨੌਜਵਾਨਾਂ ਨੇ ਕਿਹਾ ਕਿ ਉਹ ਰੋਜ਼ੀ-ਰੋਟੀ ਕਮਾਉਣ ਲਈ ਸ਼ਾਲਾਂ ਵੇਚਣ ਲਈ ਪੰਜਾਬ ਆਏ ਸਨ। ਜਦੋਂ ਉਹ ਗੁਆਂਢ ਵਿੱਚ ਸ਼ਾਲਾਂ ਵੇਚਣ ਲਈ ਬਾਹਰ ਗਏ ਤਾਂ ਤਿੰਨ ਚੋਰ ਉਨ੍ਹਾਂ ਦੇ ਕਮਰੇ ਵਿੱਚ ਦਾਖਲ ਹੋਏ, ਅਲਮਾਰੀ ਤੋੜ ਕੇ ਪੈਸੇ ਲੈ ਗਏ। ਕਸ਼ਮੀਰੀਆਂ ਨੇ ਕਿਹਾ ਕਿ ਪੈਸੇ 50 ਤੋਂ 60 ਹਜ਼ਾਰ ਤੱਕ ਦੇ ਸਨ। ਇਹ ਪੈਸੇ ਸੱਤ ਜਾਂ ਅੱਠ ਲੋਕਾਂ ਦੇ ਸਨ ਅਤੇ ਉਨ੍ਹਾਂ ਨੇ ਬਹੁਤ ਮਿਹਨਤ ਨਾਲ ਇਕੱਠੇ ਕੀਤੇ ਸਨ। ਕਸ਼ਮੀਰੀਆਂ ਨੇ ਮਾਨਸਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਉਨ੍ਹਾਂ ਨੂੰ ਜਲਦੀ ਹੀ ਚੋਰਾਂ ਨੂੰ ਫੜਨ ਦਾ ਭਰੋਸਾ ਦਿੱਤਾ ਹੈ। https://knocknews.tv/wp-content/uploads/2026/01/4-19.mp4