ਪੰਜਾਬ ਫਤਿਹਗੜ ਚੂੜੀਆਂ ’ਚ ਇਮਾਨਦਾਰੀ ਦੀ ਮਿਸਾਲ/ ਕਰਿਆਨਾ ਸਟੋਰ ਅੰਦਰ ਡਿੱਗਿਆ ਪੈਸਿਆਂ ਦਾ ਭਰਿਆ ਪਰਸ/ ਦੁਕਾਨਦਾਰ ਨੇ ਨਿਸ਼ਾਨੀ ਦੱਸ ਕੇ ਪਰਸ ਲਿਜਾਣ ਦੀ ਕੀਤੀ ਅਪੀਲ By admin - January 7, 2026 0 8 Facebook Twitter Pinterest WhatsApp ਗੁਰਦਾਸਪੁਰ ਅਧੀਨ ਆਉਂਦੇ ਫਤਹਿਗੜ੍ਹ ਚੂੜੀਆਂ ਦੇ ਕਰਿਆਨਾ ਸਟੋਰ ਮਾਲਕ ਨੇ ਈਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਐ। ਇੱਥੇ ਇਕ ਕਰਿਆਨਾ ਸਟੋਰ ਮਾਲਕ ਨੇ ਪੈਸਿਆਂ ਨਾਲ ਭਰੇ ਪਰਸ ਨੂੰ ਅਸਲ ਮਾਲਕ ਤਕ ਪਹੁੰਚਾਉਣ ਲਈ ਮੀਡੀਆ ਦਾ ਸਹਾਰਾ ਲਿਆ ਐ। ਡੇਰਾ ਰੋਡ ਉਤੇ ਸਥਿਤ ਘੁੰਮਣ ਕਰਿਆਨਾ ਸਟੋਰ ਦੇ ਮਾਲਕ ਪਰਮਜੀਤ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਦੁਕਾਨ ’ਤੇ ਕਿਸੇ ਮਹਿਲਾ ਗ੍ਰਾਹਕ ਦਾ ਪੈਸਿਆਂ ਵਾਲਾ ਪਰਸ ਰਹਿ ਗਿਆ ਸੀ, ਜਿਸ ਨੂੰ ਅਜੇ ਤਕ ਕੋਈ ਵੀ ਲੈਣ ਨਹੀਂ ਆਇਆ। ਉਨ੍ਹਾਂ ਨੇ ਪਰਸ ਦੇ ਅਸਲ ਮਾਲਕ ਨੂੰ ਨਿਸ਼ਾਨੀ ਦੱਸ ਕੇ ਆਪਣਾ ਪਰਸ ਲੈ ਜਾਣ ਦੀ ਅਪੀਲ ਕੀਤੀ ਐ। ਦੁਕਾਨਦਾਰ ਦੇ ਦੱਸਣ ਮੁਤਾਬਕ ਪਰਸ ਵਿਚ ਕਾਫੀ ਸਾਰੇ ਪੈਸੇ ਹਨ। ਉਸ ਨੇ ਗ੍ਰਾਹਕ ਦੀ ਉਡੀਕ ਵਿਚ ਪਰਸ ਸੰਭਾਲ ਕੇ ਰੱਖ ਲਿਆ ਸੀ ਪਰ ਕਾਫੀ ਦਿਨ ਬੀਤਣ ਬਾਅਦ ਵੀ ਕੋਈ ਪਰਸ ਲੈਣ ਨਹੀਂ ਆਇਆ। ਉਸ ਨੇ ਮੀਡੀਆ ਰਾਹੀਂ ਪਰਸ ਦੇ ਅਸਲ ਮਾਲਕ ਨੂੰ ਨਿਸ਼ਾਨੀ ਦੱਸ ਕੇ ਪਰਸ ਲੈ ਜਾਣ ਦੀ ਅਪੀਲ ਕੀਤੀ ਹੈ। ਉਸ ਨੇ ਕਿਹਾ ਕਿ ਜੇਕਰ ਕੋਈ ਪਰਸ ਲੈਣ ਨਾ ਆਇਆ ਤਾਂ ਉਹ ਪਰਸ ਵਿਚਲੇ ਪੈਸਿਆਂ ਨੂੰ ਲੋੜਵੰਦਾਂ ਨੂੰ ਵੰਡ ਦੇਵੇਗਾ। ਲੋਕ ਦੁਕਾਨ ਮਾਲਕ ਦੀ ਇਮਾਨਦਾਰੀ ਸ਼ਲਾਘਾ ਕਰ ਰਹੇ ਹਨ। ਜਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਫਤਿਹਗੜ ਚੂੜੀਆਂ ਬੱਦੋਵਾਲ ਰੋਡ ਦੇ ਵਾਸੀ ਸਾਬਕਾ ਕੌਂਸਲਰ ਬਲਕਾਰ ਸਿੰਘ ਪੰਨੂੰ ਦੇ ਘਰ ਵੀ ਕੋਈ ਰਿਕਸ਼ੇਵਾਲਾ ਪੇਂਟ ਦਾ ਸਮਾਨ ਛੱਡ ਗਿਆ ਸੀ ਅਤੇ ਉਨ੍ਹਾਂ ਨੇ ਵੀ ਇਮਾਨਦਾਰੀ ਦਿਖਾਉਂਦੇ ਹੋਏ ਸਾਮਾਨ ਦੇ ਅਸਲ ਮਾਲਕਾਂ ਨੂੰ ਨਿਸ਼ਾਨੀ ਦੱਸ ਕੇ ਆਪਣਾ ਸਾਮਾਨ ਲੈ ਜਾਣ ਦੀ ਅਪੀਲ ਕੀਤੀ ਗਈ ਹੈ। ਦੋਵੇਂ ਮਾਮਲਿਆਂ ਵਿਚ ਦਿਖਾਈ ਇਮਾਨਦਾਰੀ ਦੀ ਲੋਕ ਸ਼ਲਾਘਾ ਕਰ ਰਹੇ ਨੇ।