ਪੰਜਾਬ ਬੀਕੇਯੂ ਏਕਤਾ ਸਿੱਧੂਪੁਰ ’ਚ ਬਗਾਵਤੀ ਸੁਰਾਂ ਤੇਜ਼/ ਜ਼ਿਲ੍ਹਾ ਪ੍ਰਧਾਨਾਂ ਨੇ ਚੁੱਕੇ ਸਵਾਲ/ ਡੱਲੇਵਾਲ ਨੇ ਇਲਜ਼ਾਮਾਂ ਦਾ ਦਿੱਤਾ ਜਵਾਬ By admin - January 7, 2026 0 6 Facebook Twitter Pinterest WhatsApp ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਹਿੱਸਾ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਿੱਚ ਸੱਭ-ਕੁੱਝ ਠੀਕ ਨਹੀਂ ਐ। ਪਾਰਟੀ ਅੰਦਰ ਬਗਾਵਤੀ ਸੂਰਾਂ ਉਠਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਪਾਰਟੀ ਦੇ ਕਈ ਆਗੂਆਂ ਨੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਤੇ ਗੰਭੀਰ ਇਲਜ਼ਾਮ ਲਾਉਂਦਿਆਂ ਉਨ੍ਹਾਂ ਦੀ ਪ੍ਰਧਾਨਗੀ ਉਤੇ ਸਵਾਲ ਚੁੱਕੇ ਗਏ ਨੇ। ਜਿਸ ਦਾ ਜਵਾਬ ਦਿੰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਵੀ ਮੀਡੀਆ ਸਾਹਮਣੇ ਆਪਣਾ ਵਿਸਥਾਰਤ ਪੱਖ ਸਾਹਮਣੇ ਰੱਖਿਆ ਐ। ਜਗਜੀਤ ਸਿੰਘ ਡੱਲੇਵਾਲ ਨੇ ਸਵਾਲ ਚੁੱਕਣ ਵਾਲਿਆਂ ਤੇ ਪਲਟਵਾਰ ਕਰਦਿਆਂ ਕਿਹਾ ਕਿ ਇਹ ਸਾਰੇ ਲੋਕ ਜਥੇਬੰਦੀ ਵਿਚੋਂ ਕੱਢੇ ਜਾ ਚੁੱਕੇ ਨੇ, ਜਿਸ ਦੇ ਚਲਦਿਆਂ ਅਜਿਹੀਆਂ ਗੱਲਾਂ ਕਰ ਰਹੇ ਨੇ। ਪੈਸਿਆਂ ਦੇ ਗਬਨ ਤੋਂ ਇਨਸਾਫ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਸਰਕਾਰਾਂ ਦੀ ਸ਼ਹਿ-ਪ੍ਰਾਪਤ ਲੋਕਾਂ ਦੇ ਦਿਮਾਗ ਦੀ ਕਾਂਡ ਐ ਜਦਕਿ ਅਸੀਂ ਅਜਿਹਾ ਕੁੱਝ ਨਹੀਂ ਕੀਤਾ। ਦੱਸਣਯੋਗ ਐ ਕਿ ਜਗਜੀਤ ਸਿੰਘ ਡੱਲੇਵਾਲਾ ਦੀ ਪ੍ਰਧਾਨਗੀ ਉਤੇ ਸਵਾਲ ਚੁੱਕਣ ਵਾਲੇ ਆਗੂਆਂ ਦਾ ਕਹਿਣਾ ਹੈ ਕਿ ਡੱਲੇਵਾਲਾ ਵੱਲੋਂ ਪਾਰਟੀ ਨੂੰ ਮਿਲਣ ਵਾਲੇ ਫੰਡਾਂ ਦਾ ਹਿਸਾਬ ਨਹੀਂ ਦਿੱਤਾ ਜਾ ਰਿਹਾ ਅਤੇ ਪਿਛਲੇ ਸੱਤ ਸਾਲਾਂ ਤੋਂ ਜਥੇਬੰਦੀ ਦੀ ਕੋਈ ਚੋਣ ਨਹੀਂ ਕਰਾਈ ਗਈ। ਇੱਥੋਂ ਤੱਕ ਕਿ ਜਥੇਬੰਦੀ ਨਾਲ ਸੰਬੰਧਿਤ ਅੱਠ ਜਿਲ੍ਹੇ ਦੇ ਪ੍ਰਧਾਨਾਂ ਵੱਲੋਂ ਮਤਾ ਪਾ ਕੇ ਜਗਜੀਤ ਸਿੰਘ ਡੱਲੇਵਾਲਾ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਗੱਲ ਕਹੀ ਗਈ ਸੀ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਦੋਂ ਦਿੱਲੀ ਵਿਖੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਿੱਚ ਧਰਨਾ ਲੱਗਾ ਸੀ ਤਾਂ ਉਸ ਸਮੇਂ ਵੀ ਉਹਨਾਂ ਵੱਲੋਂ ਇੱਕ ਇੱਕ ਪੈਸੇ ਦਾ ਹਿਸਾਬ ਦਿੱਤਾ ਸੀ। ਇਸ ਤੋਂ ਇਲਾਵਾ ਸਮੇਂ ਸਮੇਂ ਤੇ ਉਹ ਪਾਰਟੀ ਫੰਡਾਂ ਦਾ ਹਿਸਾਬ ਦੇ ਰਹੇ ਹਨ। ਅੱਠ ਜਿਲ੍ਹੇ ਦੇ ਪ੍ਰਧਾਨਾਂ ਦੇ ਮਤੇ ਬਾਰੇ ਉਨ੍ਹਾਂ ਕਿਹਾ ਕਿ ਇਹ ਉਹ ਪ੍ਰਧਾਨ ਨੇ ਜਿਨਾਂ ਨੂੰ ਜਥੇਬੰਦੀ ਚੋਂ ਬਾਹਰ ਕੱਢ ਦਿੱਤਾ ਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬੀਕੇਯੂ ਏਕਤਾ ਸਿੱਧੂਪੁਰ ਲਗਾਤਾਰ ਸਰਕਾਰਾਂ ਦੇ ਵਿਰੋਧ ਵਿੱਚ ਆਵਾਜ਼ ਉਠਾਉਂਦੀ ਰਹੀ ਹੈ ਜਦੋਂ ਵੀ ਕਿਸੇ ਵੀ ਸਰਕਾਰ ਭਾਵੇਂ ਉਹ ਸੂਬੇ ਦੀ ਹੋਵੇ ਜਾਂ ਕੇਂਦਰ ਦੀ ਕਿਸਾਨ ਵਿਰੋਧੀ ਬਿੱਲ ਲਿਆਂਦੇ ਜਾਂਦੇ ਹਨ ਜਾਂ ਕਿਸਾਨ ਵਿਰੋਧੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਤਾਂ ਉਹਨਾਂ ਦੇ ਜਵਾਬ ਵਿੱਚ ਹਮੇਸ਼ਾ ਸਿੱਧੂਪੁਰ ਜਥੇਬੰਦੀ ਵੱਲੋਂ ਆਪਣਾ ਵਿਰੋਧ ਜਤਾਇਆ ਜਾਂਦਾ ਹੈ ਜਿਸਦੇ ਚਲਦੇ ਹੁਣ ਸਰਕਾਰ ਕਿਤੇ ਨਾ ਕਿਤੇ ਪਾਰਟੀ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਵਿੱਚ ਉਹਨਾਂ ਦੇ ਆਗੂਆਂ ਤੋਂ ਹੀ ਅਜਿਹੇ ਬਿਆਨ ਦਵਾ ਰਹੀ ਹੈ। ਉਹਨਾਂ ਕਿਹਾ ਕਿ ਜਿਹੜਾ ਅੱਜ ਮਤਾ ਪਾ ਕੇ ਉਹਨਾਂ ਦੇ ਬਰਾਬਰ ਕਨਵੀਨਰ ਖੜ੍ਹਾ ਕੀਤਾ ਗਿਆ ਹੈ ਉਹ ਜੱਥੇਬੰਦੀ ਦੇ ਸਿਧਾਂਤਾਂ ਦੇ ਉਲਟ ਜਾ ਕੇ ਚੋਣ ਹੋਈ ਹੈ, ਜਿਸ ਨੂੰ ਉਹ ਕਬੂਲ ਨਹੀਂ ਕਰਦੇ। ਉਹਨਾਂ ਕਿਹਾ ਕਿ ਉਹ ਕਦੇ ਵੀ ਪ੍ਰਧਾਨਗੀ ਦੀ ਭੁੱਖ ਲੈ ਕੇ ਨਹੀਂ ਬੈਠੇ। ਉਹਨਾਂ ਕਿਹਾ ਕਿ ਕੱਲ੍ਹ ਜਲੰਧਰ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਜਿੱਥੇ ਸਮੁੱਚੇ ਪੰਜਾਬ ਦੇ ਆਗੂ ਜਿਹੜੇ ਜਥੇਬੰਦੀ ਦੇ ਹਿੱਸਾ ਹਨ, ਇਕੱਠੇ ਹੋਣਗੇ ਅਤੇ ਉੱਥੇ ਗੱਲਬਾਤ ਕਰਕੇ ਜੋ ਵੀ ਫੈਸਲਾ ਹੋਵੇਗਾ ਉਸ ਸਬੰਧੀ ਮੀਡੀਆ ਨੂੰ ਜਾਣਕਾਰੀ ਵੀ ਦਿੱਤੀ ਜਾਵੇਗੀ।