ਨਾਭਾ ਪੁਲਿਸ ਅੱਗੇ ਸਾਬਕਾ ਫੌਜੀ ਦੀ ਫਰਿਆਦ/ ਪਤਨੀ ਤੇ ਪ੍ਰੇਮੀ ਤੋਂ ਦੱਸਿਆ ਜਾਨ ਨੂੰ ਖਤਰਾ/ ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਆਰੰਭੀ

0
6

ਨਾਭਾ ਪੁਲਿਸ ਨੇ ਸਾਬਕਾ ਫੌਜੀ ਦੀ ਸ਼ਿਕਾਇਤ ਉਤੇ ਉਸ ਦੀ ਪਤਨੀ ਤੇ ਪ੍ਰੇਮੀ ਸਮੇਤ ਚਾਰ ਜਣਿਆਂ ਖਿਲਾਫ ਕਤਲ ਦੀ ਸਾਜ਼ਿਸ਼ ਰਚਣ ਦਾ ਕੇਸ ਦਰਜ ਕੀਤਾ ਐ। ਪੁਲਿਸ ਨੇ ਇਹ ਕਾਰਵਾਈ ਸਾਬਕਾ ਫੌਜੀ ਗੁਰਮੇਲ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਐ। ਸਾਬਕਾ ਫੌਜੀ ਦੀ ਸ਼ਿਕਾਇਤ ਮੁਤਾਬਕ ਉਸ ਦੀ ਪਤਨੀ ਆਪਣੇ ਪ੍ਰੇਮੀ ਨਾਲ ਮਿਲ ਕੇ ਉਸ ਦਾ ਕਤਲ ਕਰਨਾ ਚਾਹੁੰਦੀ ਐ। ਇਸ ਦਾ ਖੁਲਾਸਾ ਪਤਨੀ ਦੇ ਮੋਬਾਈਲ ਦੀ ਕਾਲ ਰਿਕਾਰਡਿੰਗ ਤੋਂ ਹੋਇਆ ਐ। ਪੀੜਤ ਸਾਬਕਾ ਫੌਜੀ ਨੇ ਮੁੱਖ ਮੰਤਰੀ ਮਾਨ ਤੇ ਪੁਲਿਸ ਪ੍ਰਸ਼ਾਸਨ ਤੋਂ ਜਾਨ-ਮਾਲ ਦੀ ਰਾਖੀ ਦੀ ਮੰਗ ਕੀਤੀ ਐ। ਪੁਲਿਸ ਨੇ ਚਾਰ ਔਰਤਾਂ ਸਮੇਤ 5 ਜਣਿਆਂ ਖਿਲਾਫ ਕੇਸ ਦਰਜ ਕੇ ਜਾਂਚ ਆਰੰਭ ਦਿੱਤੀ ਐ।
ਸਾਬਕਾ ਫੌਜੀ ਨੇ ਆਪਣੀ ਘਰਵਾਲੀ ਤੇ ਉਸਦੇ ਪ੍ਰੇਮੀ ਤੇ ਗੰਭੀਰ ਦੋਸ਼ ਲਾਉਂਦੇ ਆਖਿਆ ਕਿ ਉਸ ਦੀ ਘਰਵਾਲੀ ਅਤੇ ਉਸਦੇ ਪ੍ਰੇਮੀ ਵੱਲੋਂ ਮਿਲ ਕੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ। ਸਾਬਕਾ ਫੌਜੀ ਦੇ ਦਾਅਵੇ ਮੁਤਾਬਕ ਮੁਲਜਮਾਂ ਨੇ ਉਸ ਤੋਂ ਧੋਖੇ ਨਾਲ ਜ਼ਮੀਨ ਹੜੱਪਣ ਦੀ ਕੋਸ਼ਿਸ਼ ਵੀ ਕੀਤੀ। ਇਸ ਕੰਮ ਵਿਚ ਉਸ ਦੀ ਪਤਨੀ ਦੀ ਸਹੇਲੀ ਤੇ ਇਕ ਹੋਰ ਔਰਤ ਵੀ ਸ਼ਾਮਲ ਐ।
ਫੌਜੀ ਦਾ ਦਾਅਵਾ ਐ ਕਿ ਉਸ ਨੂੰ ਮਾਰਨ ਦੀ ਨੀਅਤ ਨਾਲ ਉਸ ਦੇ ਖਾਣੇ ਵਿਚ ਦਵਾਈਆਂ ਮਿਲਾਈਆਂ ਜਾਂਦੀਆਂ ਸਨ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਸ ਦੀ ਧੀ ਅਤੇ ਪੁੱਤਰ ਨੇ ਉਸ ਦੀ ਪਤਨੀ ਦਾ ਫੋਨ ਕਾਲ ਰਿਕਾਰਡਿੰਗ ਉਤੇ ਲਾ ਦਿੱਤਾ। ਸਾਬਕਾ ਫੌਜੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਇਸ ਸਬੰਧੀ ਛੀਟਾਵਾਲਾ ਦੇ ਚੌਂਕੀ ਇੰਚਾਰਜ ਗੁਰਮੀਤ ਸਿੰਘ ਨੇ ਆਖਿਆ ਕਿ ਸਾਬਕਾ ਫੌਜੀ ਵੱਲੋਂ ਉੱਚ ਅਧਿਕਾਰੀਆਂ ਨੂੰ ਦਰਖਾਸਤ ਦਿੱਤੀ ਗਈ ਸੀ ਜਿਸ ਸਬੰਧੀ ਇੱਕ ਵਿਅਕਤੀ ਤੇ ਚਾਰ ਔਰਤਾਂ ਸਮੇਤ 5 ਜਣਿਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਐ ਅਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here