ਜਲੰਧਰ ਪੁਲਿਸ ਵੱਲੋਂ ਲੁਟੇਰਾ ਗਰੋਹ ਦਾ ਪਰਦਾਫਾਸ਼/ ਚਾਰ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ

0
5

ਜਲੰਧਰ ਪੁਲਿਸ ਨੇ ਰਾਹਗੀਰਾਂ ਨੂੰ ਬੰਦੂਕ ਦੀ ਨੋਕ ਉਤੇ ਲੁੱਟਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ ਗਰੋਹ ਦਾ ਚਾਰ ਮੈਂਬਰਾਂ ਨੂੰ ਖੋਹਸ਼ੁਦਾ ਵਾਹਨਾਂ ਸਮੇਤ ਗ੍ਰਿਫਤਾਰ ਕੀਤਾ ਐ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਮਿਤ ਕੁਮਾਰ, ਆਕਾਸ਼, ਅਮਿਤ ਉਰਫ਼ ਲਿਫਾਫਾ, ਸਾਰੇ ਵਾਸੀ ਨਿਊ ਗੁਰੂਨਾਨਕ ਨਗਰ ਅਤੇ ਰਾਜਨ ਵਾਸੀ ਸ਼ਿਵਨਗਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਏਸੀਪੀ ਉੱਤਰੀ ਸੰਜੇ ਕੁਮਾਰ ਨੇ ਦੱਸਿਆ ਕਿ ਨਵੇਂ ਸਾਲ ਵਾਲੇ ਦਿਨ ਉਨ੍ਹਾਂ ਦੀ ਟੀਮ ਨੂੰ ਸਟੇਸ਼ਨ 1 ਦੇ ਇੰਚਾਰਜ ਰਾਕੇਸ਼ ਕੁਮਾਰ, ਵਾਸੀ ਨਿਊ ਗੁਰੂਨਾਨਕ ਨਗਰ, ਨਰੇਸ਼ ਯਾਦਵ ਤੋਂ ਸ਼ਿਕਾਇਤ ਮਿਲੀ ਸੀ ਕਿ ਚਾਰ ਮੁਲਜ਼ਮਾਂ ਨੇ ਗੁਰੂਨਾਨਕ ਨਗਰ ਸ਼ਮਸ਼ਾਨਘਾਟ ਨੇੜੇ ਬੰਦੂਕ ਦੀ ਨੋਕ ‘ਤੇ ਉਸ ਦੀ ਸਾਈਕਲ ਖੋਹ ਲਈ ਸੀ।
ਇਸ ਤੋਂ ਬਾਅਦ, ਸਟੇਸ਼ਨ 1 ਦੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਅਤੇ ਜਾਂਚ ਦੌਰਾਨ ਚਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚਾਰ ਦੋਪਹੀਆ ਵਾਹਨ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਰਿਮਾਂਡ ‘ਤੇ ਹਨ। ਉਨ੍ਹਾਂ ਦੀ ਟੀਮ ਬਕਾਇਆ ਕੇਸ ਨੂੰ ਹੱਲ ਕਰਨ ਲਈ ਜਾਂਚ ਜਾਰੀ ਰੱਖ ਰਹੀ ਹੈ। ਪੁਲਿਸ ਨੂੰ ਮੁਲਜਮਾਂ ਦੀ ਅਗਲੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here