ਦਿੜ੍ਹਬਾ ’ਚ ਵੱਖਰੇ ਰੂਪ ’ਚ ਦਿਖੇ ਖਜਾਨਾ ਮੰਤਰੀ/ ਰੇਹੜੀ ’ਤੇ ਖਲੋ ਕੇ ਖਾਧਾ ਕੁਲਚਾ/ ਜੁੱਤੀਆਂ ਗੱਠਣ ਵਾਲੇ ਦੀ ਕੀਤੀ ਹੌਂਸਲਾ ਅਫਜਾਈ

0
7

 

ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਸੰਗਰੂਰ ਦੇ ਹਲਕਾ ਦਿੜ੍ਹਬਾ ਦਾ ਦੌਰੇ ਤੇ ਪਹੁੰਚੇ। ਇਸ ਦੌਰਾਨ ਉਹ ਵੱਖਰੇ ਰੂਪ ਵਿਚ ਨਜ਼ਰ ਆਏ। ਉਨ੍ਹਾਂ ਨੇ ਬਾਜਾਰਾਂ ਵਿਚ ਘੁੰਮ ਕੇ ਜਿੱਥੇ ਛੋਟੇ-ਮੋਟੇ ਕਾਰੋਬਾਰ ਕਰਨ ਵਾਲਿਆਂ ਦਾ ਹੌਂਸਲਾ ਵਧਾਇਆ, ਉੱਥੇ ਹੀ ਇਕ ਰੇਹੜੀ ਤੇ ਖਲ੍ਹੋ ਕੇ ਕੁਲਚਾ ਵੀ ਖਾਂਧਾ। ਉਨ੍ਹਾਂ ਨੇ ਸੜਕ ਕੰਢੇ ਜੁੱਤੀਆਂ ਗੱਠਣ ਵਾਲੇ ਸਖਸ਼ ਨੂੰ ਮਿਲ ਕੇ ਉਸ ਦਾ ਗਲੇ ਮਿਲ ਕੇ ਹੌਂਸਲਾ ਵਧਾਇਆ। ਇਸ ਮੌਕੇ ਦੁਕਾਨਦਾਰਾਂ ਵੱਲੋਂ ਖਜਾਨਾ ਮੰਤਰੀ ਦਾ ਸਿਰੋਪਾਓ ਪਾ ਕੇ ਸਨਮਾਨਤ ਵੀ ਕੀਤਾ। ਖਜਾਨਾ ਮੰਤਰੀ ਨੂੰ ਦੁਕਾਨਦਾਰਾਂ ਵਿਚ ਇਸ ਤਰ੍ਹਾਂ ਵਿਚਰਦਾ ਵੇਖ ਕੇ ਲੋਕਾਂ ਦੀ ਭੀੜ ਇਕੱਠਾ ਹੋ ਗਈ। ਇਸ ਮੌਕੇ ਖਜ਼ਾਨਾ ਮੰਤਰੀ ਨੇ ਦੁਕਾਨਦਾਰਾਂ ਦੇ ਮਸਲੇ ਵੀ ਸੁਣੇ ਅਤੇ ਉਨ੍ਹਾਂ ਦੇ ਛੇਤੀ ਹੱਲ ਦਾ ਭਰੋਸਾ ਦਿੱਤਾ।

LEAVE A REPLY

Please enter your comment!
Please enter your name here