ਪੰਜਾਬ ਫਰੀਦਕੋਟ ’ਚ ਮਜਦੂਰਾਂ ਦਾ ਭੱਠਾ ਮਾਲਕਾਂ ਖਿਲਾਫ਼ ਪ੍ਰਦਰਸ਼ਨ/ ਮਿਹਨਤ ਦਾ ਰੇਟ ਵਧਾਉਣ ਦੀ ਕੀਤੀ ਮੰਗ By admin - January 5, 2026 0 8 Facebook Twitter Pinterest WhatsApp ਫਰੀਦਕੋਟ ’ਚ ਭੱਠਾ ਮਜਦੂਰਾਂ ਤੇ ਟਰੈਕਟਰ ਚਾਲਕਾਂ ਨੇ ਭੱਠਾ ਮਾਲਕਾਂ ਖਿਲਾਫ ਪ੍ਰਦਰਸ਼ਨ ਕੀਤਾ। ਦੋਵੇਂ ਧਿਰਾਂ ਨੇ ਭੱਠਾ ਮਾਲਕਾਂ ਤੋਂ ਆਪਣਾ ਮਿਹਨਤ ਦਾ ਰੇਟ ਵਧਾਉਣ ਦੀ ਮੰਗ ਕੀਤੀ ਐ। ਇਸ ਮੌਕੇ ਗੱਲਬਾਤ ਕਰਦਿਆਂ ਭੱਠਾ ਮਜਦੂਰਾਂ ਅਤੇ ਟਰੈਕਟਰ ਡਰਾਈਵਰਾਂ ਨੇ ਕਿਹਾ ਕਿ ਭੱਠਾ ਮਾਲਕਾਂ ਵਲੋਂ ਇੱਟਾਂ ਦੇ ਰੇਟ ਹਰੇਕ ਸੀਜ਼ਨ ਵਿਚ ਵਧਾਏ ਜਾਂਦੇ ਹਨ ਜਦੋਂਕਿ ਪਿਛਲੇ ਕਈ ਸਾਲਾਂ ਤੋਂ ਭੱਠਿਆਂ ਤੇ ਵੱਖ ਵੱਖ ਕੰਮਾਂ ਵਿਚ ਲੇਬਰ ਕਰਨ ਵਾਲੇ ਮਜਦੂਰਾਂ ਨੂੰ ਬਹੁਤ ਨਿਗੂਣੀ ਮਿਹਨਤ ਦਿੱਤੀ ਜਾ ਰਹੀ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੇ ਆਪਣੀ ਮਿਹਨਤ ਵਧਾਉਣ ਦੀ ਮੰਗ ਕੀਤੀ ਐ। ਉਨ੍ਹਾਂ ਕਿਹਾ ਕਿ ਉਹ ਆਪਣੀ ਮਿਹਨਤ ਦੀ ਕੀਮਤ ਵਧਾਉਣ ਸਬੰਧੀ ਇਕੱਠੇ ਹੋ ਕੇ ਭੱਠਾ ਮਾਲਕਾਂ ਨੂੰ ਮੰਗ ਪੱਤਰ ਵੀ ਦਿੱਤਾ ਸੀ ਪਰ ਭੱਠਾ ਮਾਲਕਾਂ ਵਲੋਂ ਉਹਨਾਂ ਦੀਆਂ ਮੰਗਾਂ ਵਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਮਜਬੂਰ ਹੋ ਕਿ ਅੱਜ ਉਹਨਾਂ ਵਲੋਂ ਕੰਮ ਬੰਦ ਕਰ ਕੇ ਭੱਠਾ ਮਾਲਕਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਭੱਠਾ ਮਾਲਕਾਂ ਨੇ ਉਹਨਾਂ ਦੀ ਮਿਹਨਤ ਦਾ ਬਣਦਾ ਮੁੱਲ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।