ਪੰਜਾਬ ਪਠਾਨਕੋਟ ’ਚ ਨਹਿਰ ਅੰਦਰ ਡਿੱਗਿਆ ਬਜ਼ੁਰਗ/ ਐਨਡੀਆਰਐਫ ਟੀਮਾਂ ਕਰ ਰਹੀਆਂ ਭਾਲ By admin - January 5, 2026 0 7 Facebook Twitter Pinterest WhatsApp ਪਠਾਨਕੋਟ ਦੀ ਯੂਬੀਡੀਸੀ ਲਿੰਕ ਨਹਿਰ ਕੰਢੇ ਮਾਹੌਲ ਉਸ ਵੇਲੇ ਦਹਿਸ਼ਤ ਵਾਲਾ ਬਣ ਗਏ ਜਦੋਂ ਪੁਲ ਤੋਂ ਲੰਘ ਰਿਹਾ ਬਜ਼ੁਰਗ ਅਚਾਨਕ ਨਹਿਰ ਵਿਚ ਡਿੱਗ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਇਸ ਦੀ ਘਟਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਐਨਡੀਆਰਐਫ ਟੀਮ ਨੇ ਬਜ਼ੁਰਗ ਦੀ ਭਾਲ ਸ਼ੁਰੂ ਕੀਤੀ। ਜਾਣਕਾਰੀ ਅਨੁਸਾਰ ਬਜ਼ੁਰਗ ਲੱਕੜਾ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਸੰਤੁਲਨ ਵਿਗੜਣ ਕਾਰਨ ਨਹਿਰ ਵਿਚ ਡਿੱਗ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਐ। ਪੁਲਿਸ ਨੇ ਨਹਿਰ ਵਿਚ ਪਾਣੀ ਦੀ ਸਪਲਾਈ ਵੀ ਬੰਦ ਕਰਵਾ ਦਿੱਤੀ ਗਈ ਐ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਦੋਵੇਂ ਪੈਦਲ ਜਾ ਰਹੇ ਸਨ ਕਿ ਪੁਲ ਪਾਰ ਕਰਦੇ ਸਮੇਂ ਬਜ਼ੁਰਗ ਵਿਅਕਤੀ ਆਪਣਾ ਸੰਤੁਲਨ ਗੁਆ ਬੈਠਾ ਅਤੇ ਨਹਿਰ ਵਿੱਚ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਨਡੀਆਰਐਫ ਟੀਮਾਂ ਦੀ ਮਦਦ ਨਾਲ ਬਜੁਰਗ ਦੀ ਭਾਲ ਕੀਤੀ ਜਾ ਰਹੀ ਐ। https://knocknews.tv/wp-content/uploads/2026/01/4-14.mp4