ਪੰਜਾਬ ਫਤਹਿਗੜ੍ਹ ਸਾਹਿਬ ਵਿਖੇ ਬੀਕੇਯੂ ਏਕਤਾ ਸਿੱਧੂਪੁਰ ਦੀ ਮੀਟਿੰਗ/ ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਯਾਤਰਾ ਸ਼ੁਰੂ ਕਰਨ ਦਾ ਐਲਾਨ By admin - January 5, 2026 0 9 Facebook Twitter Pinterest WhatsApp ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ ਦੇਸ਼-ਪੱਧਰੀ ਸੰਘਰਸ਼ ਵਿੱਢਣ ਦੀ ਵਿੱਢ ਦਿੱਤੀ ਐ। ਜਥੇਬੰਦੀ ਨੇ ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਐ। ਇਸ ਸਬੰਧੀ ਜਥੇਬੰਦੀ ਦੀ ਅੱਜ ਫਤਹਿਗੜ੍ਹ ਸਾਹਿਬ ਵਿਖੇ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਤੋਂ ਬਾਦ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਅਸੀਂ ਪੂਰੇ ਭਾਰਤ ਲੈਵਲ ਦੇ ਜੋ ਪ੍ਰੋਗਰਾਮ ਆ ਰਹੇ ਨੇ ਉਸ ਤੇ ਖੁੱਲ ਕੇ ਵਰਕਰਾਂ ਨੇ ਨਾਲ ਚਰਚਾ ਕੀਤੀ ਹੈ। ਮੀਟਿੰਗ ਦੌਰਾਨ ਦੇਸ਼ ਵਿਆਪੀ ਯਾਤਰਾ ਸ਼ੁਰੂ ਕਰਨ ਤੇ ਸਹਿਮਤੀ ਬਣੀ ਐ। ਅੱਜ ਦੀ ਮੀਟਿੰਗ ਵਿਚ ਜਥੇਬੰਦ ਦੇ ਪ੍ਰਧਾਨ, ਜਿਲ੍ਹਾ ਕਮੇਟੀ, ਪਿੰਡ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਕਿਸਾਨਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਅੱਜ ਸਾਡੇ ਬੀਕੇਯੂ ਸਿੱਧੂਪੁਰ ਦੀ ਜਥੇਬੰਦੀ ਦੇ ਚਾਰ ਜਿਲ੍ਹਿਆਂ ਦੀ ਮੀਟਿੰਗ ਹੋ ਰਹੀ ਹੈ, ਜਿਹਦੇ ਵਿੱਚ ਪਟਿਆਲੇ ਜਿਲ੍ਹੇ ਵਿੱਚ ਜਗਜੀਤ ਸਿੰਘ ਡੱਲੇਵਾਲ ਮੀਟਿੰਗ ਕਰ ਰਹੇ ਨੇ ਅਤੇ ਮੇਰੀ ਡਿਊਟੀ ਫਤਿਹਗੜ੍ਹ ਸਾਹਿਬ ਵਿੱਚ ਲੱਗੀ ਹੈ। ਅਸੀਂ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਇੱਕ ਯਾਤਰਾ ਸ਼ੁਰੂ ਕਰ ਰਹੇ ਆ ਜਿਹਦੇ ਵਿੱਚ ਸਾਡੀਆਂ 13 ਮੰਗਾਂ ਤੇ ਦੇ ਨਾਲ ਜਿਹੜਾ ਹੋਰ ਵਾਧਾ ਹੋਇਆ ਜਿਵੇਂ ਕੀ ਬਿਜਲੀ ਐਕਟ ਆ ਰਿਹਾ ਹੈ, ਇਹਨਾਂ ਨੂੰ ਰੱਦ ਕਰਵਾਉਣ ਵਾਸਤੇ ਤੇ ਜਿਹੜੀਆਂ ਮੰਗਾਂ ਸਾਡੀਆਂ ਅਧੂਰੀਆਂ ਨੇ ਉਹਨਾਂ ਨੂੰ ਮਨਵਾਉਣ ਵਾਸਤੇ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਇਹ ਯਾਤਰਾ ਦੇਸ਼ ਭਰ ਅੰਦਰ ਲੋਕਾਂ ਨੂੰ ਕਿਸਾਨੀ ਮੰਗਾਂ ਬਾਰੇ ਜਾਗਰੂਕ ਕਰਨ ਤੋਂ ਬਾਅਦ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਰਾਮਲੀਲਾ ਗਰਾਊਂਡ ਵਿਖੇ ਦੇਸ਼ ਪੱਧਰੀ ਕਿਸਾਨ ਮਹਾਂ ਪੰਚਾਇਤ ਕੀਤੀ ਜਾਵੇਗੀ, ਜਿਸ ਵਿਚ ਦੇਸ਼ ਭਰ ਤੋਂ ਕਿਸਾਨ ਹਿੱਸਾ ਲੈਣਗੇ। ਉਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਕੁੱਝ ਪੱਤਰਕਾਰਾਂ ਤੇ ਕੀਤੇ ਪਰਚਿਆਂ ਦੀ ਨਿਖੇਧੀ ਵੀ ਕੀਤੀ। ਉਨ੍ਹਾਂ ਕਿਹਾ ਸਰਕਾਰ ਪੁਲਿਸ ਦੇ ਜ਼ੋਰ ਉਤੇ ਲੋਕ-ਆਵਾਜ਼ ਦਬਾਉਣਾ ਚਾਹੁੰਦੀਆਂ ਨੇ ਪਰ ਕਿਸਾਨ ਜਥੇਬੰਦੀਆਂ ਅਜਿਹਾ ਨਹੀਂ ਹੋਣ ਦੇਣਗੀਆਂ ਅਤੇ ਅਜਿਹੇ ਧੱਕਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰ ਕੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। https://knocknews.tv/wp-content/uploads/2026/01/4-13.mp4