ਪੰਜਾਬ ਅੰਮ੍ਰਿਤਸਰ ਮਜੀਠਾ ਰੋਡ ’ਤੇ ਆਟੋ–ਬੁਲੈਰੋ ਟੱਕਰ/ ਦੋਵੇਂ ਧਿਰਾਂ ਵੱਲੋਂ ਸ਼ਰਾਬ ਪੀਣ ਦੇ ਦੋਸ਼/ ਪੁਲਿਸ ਕਰ ਰਹੀ ਜਾਂਚ By admin - January 4, 2026 0 7 Facebook Twitter Pinterest WhatsApp ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਹਨੁਮਾਨ ਮੰਦਰ ਨਜ਼ਦੀਕ ਦੇਰ ਰਾਤ ਇੱਕ ਆਟੋ ਅਤੇ ਬੁਲੈਰੋ ਗੱਡੀ ਵਿਚਾਲੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਦੋਵੇਂ ਵਾਹਨਾਂ ਦਾ ਕਾਫ਼ੀ ਨੁਕਸਾਨ ਹੋਇਆ, ਜਦਕਿ ਘਟਨਾ ਮਗਰੋਂ ਮੌਕੇ ’ਤੇ ਹਾਈ ਵੋਲਟੇਜ ਡਰਾਮਾ ਵੀ ਦੇਖਣ ਨੂੰ ਮਿਲਿਆ। ਹਾਦਸੇ ਬਾਰੇ ਦੋਵੇਂ ਧਿਰਾਂ ਵੱਲੋਂ ਇੱਕ-ਦੂਜੇ ’ਤੇ ਲਾਪਰਵਾਹੀ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਗੰਭੀਰ ਦੋਸ਼ ਲਗਾਏ ਗਏ। ਪੁਲਿਸ ਨੇ ਜਾਂਚ ਆਰੰਭ ਦਿੱਤੀ ਐ। ਆਟੋ ਦੇ ਮਾਲਕ ਪੱਖ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੱਡੀ ਉਸਦਾ ਰਿਸ਼ਤੇਦਾਰ ਚਲਾ ਰਿਹਾ ਸੀ ਜੋ ਪਿਛਲੇ ਕਈ ਸਾਲਾਂ ਤੋਂ ਵਾਹਨ ਚਲਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਆਟੋ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਗਲਤ ਸਾਈਡ ਤੋਂ ਆ ਕੇ ਗੱਡੀ ਨਾਲ ਟੱਕਰ ਮਾਰੀ, ਜਿਸ ਕਾਰਨ ਵਾਹਨ ਬੁਰੀ ਤਰ੍ਹਾਂ ਨੁਕਸਾਨੀ ਹੋ ਗਿਆ। ਉਨ੍ਹਾਂ ਨੇ ਦੋਵੇਂ ਡਰਾਈਵਰਾਂ ਦਾ ਮੈਡੀਕਲ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਸੱਚ ਆਪਣੇ ਆਪ ਸਾਹਮਣੇ ਆ ਜਾਵੇਗਾ। ਉੱਥੇ ਹੀ ਆਟੋ ਚਾਲਕ ਨੇ ਦੱਸਿਆ , ਜੋ ਇੰਦਰਾ ਕਲੋਨੀ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਉਹ ਕੰਮ ਮੁਕਾ ਕੇ ਆਪਣੇ ਘਰ ਵਾਪਸ ਜਾ ਰਿਹਾ ਸੀ। ਉਸ ਮੁਤਾਬਕ ਬੁਲੈਰੋ ਗੱਡੀ ਤੇਜ਼ ਰਫ਼ਤਾਰ ਨਾਲ ਆਈ ਅਤੇ ਉਸਦੀ ਸਾਈਡ ’ਤੇ ਵੱਜੀ। ਆਟੋ ਚਾਲਕ ਨੇ ਦੋਸ਼ ਲਗਾਇਆ ਕਿ ਬੁਲੈਰੋ ਚਾਲਕ ਸ਼ਰਾਬ ਦੇ ਨਸ਼ੇ ’ਚ ਸੀ ਅਤੇ ਘਟਨਾ ਮਗਰੋਂ ਉਸ ਨਾਲ ਬਦਸਲੂਕੀ ਵੀ ਕੀਤੀ ਗਈ। ਮਾਮਲੇ ਦੀ ਸੂਚਨਾ ਮਿਲਣ ’ਤੇ ਠਾਣਾ ਸਦਰ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਬੁਲੈਰੋ ਅਤੇ ਇੱਕ ਥਰੀ ਵ੍ਹੀਲਰ ਵਿਚਾਲੇ ਐਕਸੀਡੈਂਟ ਹੋਇਆ ਹੈ। ਦੋਵੇਂ ਧਿਰਾਂ ਨੂੰ ਥਾਣੇ ਲੈ ਜਾ ਕੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮੈਡੀਕਲ ਤੇ ਜਾਂਚ ਰਿਪੋਰਟਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਮਗਰੋਂ ਹੀ ਦੋਸ਼ੀ ਬਾਰੇ ਸਪਸ਼ਟ ਕੀਤਾ ਜਾਵੇਗਾ। https://knocknews.tv/wp-content/uploads/2026/01/4-12.mp4