ਪਟਿਆਲਾ ਪ੍ਰਸ਼ਾਸਨ ਦੀ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ/ ਪੰਚਾਇਤੀ ਜ਼ਮੀਨ ਤੋਂ ਛੁਡਵਾਇਆ ਨਾਜਾਇਜ਼ ਕਬਜ਼ਾ/ ਔਰਤਾਂ ਨੇ ਕੀਤਾ ਜੰਮ ਕੇ ਹੰਗਾਮਾ

0
8

ਪਟਿਆਲਾ ਦੇ ਪਿੰਡ ਰੌਂਗਲਾ ਵਿਖੇ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਪ੍ਰਸ਼ਾਸਨ ਨੇ ਇੱਥੇ ਨਸ਼ਾ ਤਸਕਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਆਰੰਭੀ। ਅਦਾਲਤ ਦੇ ਹੁਕਮਾਂ ਤੇ ਆਈ ਟੀਮ ਨੇ ਦੋ ਘਰਾਂ ਨੂੰ ਸੀਲ ਕੀਤਾ ਤਾਂ ਘਰ ਦੀਆਂ ਔਰਤਾਂ ਨੇ ਜੰਮ ਕੇ ਹੰਗਾਮਾ ਕੀਤਾ। ਇਸ ਤੋਂ ਬਾਦ ਪੁਲਿਸ ਨੇ ਔਰਤਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਤੋਂ ਬਾਦ ਟੀਮ ਨੇ ਅਦਾਲਤ ਦੇ ਹੁਕਮਾਂ ਮੁਤਾਬਕ ਘਰਾਂ ਨੂੰ ਸੀਲ ਕਰ ਦਿੱਤਾ। ਮੌਕੇ ਤੇ ਮੌਜੂਦ ਅਧਿਕਾਰੀਆਂ ਮੁਤਾਬਕ ਕਾਰਵਾਈ ਦਾ ਸਾਹਮਣਾ ਕਰਨ ਵਾਲਿਆਂ ਖਿਲਾਫ 16 ਤੋਂ ਵੱਧ ਮਾਮਲੇ ਦਰਜ ਹਨ ਅਤੇ ਪੰਚਾਇਤੀ ਥਾਂ ਤੇ ਨਸ਼ਿਆਂ ਦੀ ਕਮਾਈ ਨਾਲ ਘਰ ਬਣਾਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਤਹਿਸੀਲਦਾਰ ਨੇ ਦੱਸਿਆ ਕਿ ਪਿੰਡ ਰੌਂਗਲਾ ਦੀ ਪੰਚਾਇਤ ਦੇ ਦੁਆਰਾ ਪੰਚਾਇਤੀ ਜਮੀਨ ਦੇ ਉੱਪਰ ਨਸ਼ਾ ਤਸਕਰਾਂ  ਦੇ ਕਬਜ਼ੇ ਦੇ ਖਿਲਾਫ ਮਤਾ ਪਾਇਆ ਗਿਆ ਸੀ ਅਤੇ ਇਸੇ ਦੇ ਚਲਦਿਆਂ ਅੱਜ ਦੋ ਘਰਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਅਤੇ ਉਹਨਾਂ ਘਰਾਂ ਨੂੰ ਸੀਲ ਕਰਕੇ ਚਾਬੀਆਂ ਮਾਨਯੋਗ ਕੋਰਟ ਦੇ ਹੁਕਮਾਂ ਦੇ ਅਨੁਸਾਰ ਜਮਾ ਕਰਵਾ ਦਿੱਤੀਆਂ ਗਈਆਂ ਹਨ ਅਤੇ ਚਾਰ ਘਰਾਂ ਦਾ ਨਜਾਇਜ਼ ਕਬਜ਼ਾ ਹੈ ਅਤੇ ਫਿਲਹਾਲ ਕਾਰਵਾਈ ਚੱਲ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਰੂਰਲ ਜੰਗਜੀਤ ਰੰਧਾਵਾ ਨੇ ਦੱਸਿਆ ਕਿ ਇਨਾ ਵਿਅਕਤੀਆਂ ਦੇ ਦੁਆਰਾ ਪੰਚਾਇਤੀ ਜਮੀਨ ਦੇ ਉੱਪਰ ਨਜਾਇਜ਼ ਕਬਜ਼ੇ ਕੀਤੇ ਗਏ ਸਨ ਅਤੇ ਇਹਨਾਂ ਦੇ ਉੱਪਰ 16 ਤੋਂ ਵੱਧ ਨਸ਼ਾ ਤਸਕਰੀ ਦੇ ਪਰਚੇ ਦਰਜ ਹਨ ਅਤੇ ਇਹਨਾਂ ਦੇ ਦੁਆਰਾ ਇਸ ਜ਼ਮੀਨ ਦੇ ਉੱਪਰ ਨਸ਼ਾ ਵੇਚ ਕੇ ਕੀਤੀ ਕਮਾਈ ਦੇ ਨਾਲ ਘਰ ਬਣਾਏ ਗਏ ਸਨ ।

LEAVE A REPLY

Please enter your comment!
Please enter your name here