ਫਰੀਦਕੋਟ ’ਚ ਨਗਰ ਕੀਰਤਨ ਦੌਰਾਨ ਤਕਰਾਰ/ ਟਰੈਕਟਰ ਲਗਾਉਣ ਨੂੰ ਲੈ ਕੇ ਝਗੜੇ ’ਚ ਦੋ ਜ਼ਖਮੀ/ ਪਿੰਡ ਫਿੱਡੇ ਕਲਾਂ ਦੀ ਘਟਨਾ

0
8

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਫਿੱਡੇ ਕਲਾਂ ਵਿਚ ਅੱਜ ਸਵੇਰੇ ਨਗਰ ਕੀਰਤਨ ਵਿਚ ਟਰੈਕਟਰ ਲਗਾਉਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਵਿਵਾਦ ਹੋ ਗਿਆ ਜੋ ਵੇਖਦੇ ਹੀ ਵੇਖਦੇ ਖੂੰਨੀ ਟਕਰਾਅ ਵਿਚ ਬਦਲ ਗਿਆ ਜਿਸ ਵਿਚ 2 ਨੌਜਵਾਨ ਗੰਭੀਰ ਜਖਮੀਂ ਹੋਏ ਹਨ ਜਿੰਨਾਂ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਖਬਰਾਂ ਮੁਤਾਬਕ ਦੋਵੇਂ ਧਿਰਾਂ ਵਿਚਾਲੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਅਤੇ ਨਗਰ ਕੀਰਤਨ ਦੌਰਾਨ ਟਰੈਕਟਰ ਅੱਗੇ ਲਾਉਣ ਨੂੰ ਲੈ ਕੇ ਦੋਵੇਂ ਧਿਰਾਂ ਵਿਚਾਲੇ ਤਕਰਾਰ ਹੋ ਗਈ ਜੋ ਲੜਾਈ ਵਿਚ ਤਬਦੀਲ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਫਿੱਡੇ ਕਲਾਂ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿਚ ਇਕ ਪਰਿਵਾਰ ਹੈ ਜਿਸ ਨੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਪਿਛਲੇ ਕਰੀਬ 25/30 ਸਾਲ ਤੋਂ ਕਥਿਤ ਨਜਾਇਜ ਕਬਜਾ ਕਰ ਰੱਖਿਆ ਹੈ। ਸਾਲ 2018 ਵਿਚ ਵੀ ਇਸ ਪਰਿਵਾਰ ਨਾਲ ਉਸ ਵਕਤ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਿਵਾਦ ਹੋਇਆ ਸੀ ਤਾਂ ਪਰਿਵਾਰ ਨੇ 2021 ਵਿਚ ਜਮੀਨ ਛੱਡਣ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਜਮੀਨ ਤੋਂ ਆਪਣਾਂ ਨਜਾਇਜ ਕਬਜਾ ਨਹੀਂ ਛੱਡਿਆ।
ਉਹਨਾਂ ਦੱਸਿਆ ਕਿ ਅੱਜ ਗੁਰਦੁਆਰਾ ਸਾਹਿਬ ਤੋਂ ਇਕ ਨਗਰ ਕੀਰਤਨ ਸਜਾਇਆ ਜਾਣਾ ਸੀ ਜਿਸ ਵਿਚ ਉਕਤ ਪਰਿਵਾਰ ਨੇ ਮੌਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾ ਨਾਲ ਰਲ ਕੇ ਆਪਣਾਂ ਟਰੈਕਟਰ ਨਗਰ ਕੀਰਤਨ ਵਿਚ ਪਾਲਕੀ ਸਾਹਿਬ ਦੇ ਅੱਗੇ ਲਗਾਉਣ ਬਾਰੇ ਕਿਹਾ ਜਿਸ ਦਾ ਪਿੰਡ ਦੇ ਲੋਕਾਂ ਨੇ ਇਹ ਕਹਿ ਕਿ ਵਿਰੋਧ ਕੀਤਾ ਕਿ ਟਰੈਕਟਰ ਉਨਾਂ ਚਿਰ ਨਗਰ ਕੀਰਤਨ ਵਿਚ ਨਹੀਂ ਲੱਗ ਸਕਦਾ ਜਦ ਤੱਕ ਉਕਤ ਪਰਿਵਾਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਉਤੇ ਕੀਤਾ ਹੋਇਆ ਕਬਜਾ ਛੱਡ ਨਹੀਂ ਦਿੰਦਾਂ।
ਉਹਨਾਂ ਦੱਸਿਆ ਕਿ ਇਸ ਤੋਂ ਤੈਸ਼ ਵਿਚ ਆ ਕੇ ਪਿੰਡ ਦੇ ਕੁਝ ਲੋਕਾਂ ਜਿੰਨਾਂ ਨੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਉਤੇ ਕਥਿਤ ਨਜਾਇਜ ਕਬਜਾ ਕੀਤਾ ਹੋਇਆ ਹੈ ਪਿੰਡ ਵਾਸੀਆ ਉਤੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਹਮਲਾ ਕਰ ਦਿੱਤਾ ਜਿਸ ਵਿਚ ਦੋ ਨੌਜਵਾਨ ਗੰਭੀਰ ਜਖਮੀਂ ਹੋਏ ਹਨ ਜਿੰਨਾਂ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਪੁਲਿਸ ਪ੍ਰਸ਼ਾਂਸਨ ਅਤੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦਿਆਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਕਈ ਸਾਲਾਂ ਤੋਂ ਕਬਜਾ ਕਰ ਕੇ ਬੈਠੇ ਉਕਤ ਪਰਿਵਾਰ ਖਿਲਾਫ ਕਾਰਵਾਈ ਕੀਤੇ ਜਾਣ ਦੀ ਵੀ ਮੰਗ ਕੀਤੀ।

LEAVE A REPLY

Please enter your comment!
Please enter your name here