ਪੰਜਾਬ ’ਚ ਛੇਤੀ ਬਣੇਗਾ ਬੇਅਦਬੀ ਬਾਰੇ ਸਖਤ ਕਾਨੂੰਨ/ ਆਪ ਬੁਲਾਰਾ ਬਲਤੇਜ ਪੰਨੂ ਨੇ ਸਾਂਝਾ ਕੀਤੀ ਜਾਣਕਾਰੀ

0
7

ਪੰਜਾਬ ਸਰਕਾਰ ਬੇਅਦਬੀਆਂ ਦੇ ਮੁਲਜ਼ਮਾਂ ਨੂੰ ਸਖਤ ਸਜ਼ਾਵਾਂ ਦੇਣ ਲਈ ਛੇਤੀ ਹੀ ਕਾਨੂੰਨ ਲੈ ਕੇ ਆ ਰਹੀ ਐ। ਇਸ ਸਬੰਧੀ ਜਾਣਕਾਰੀ ਪਾਰਟੀ ਦੇ ਸੀਨੀਅਰ ਬੁਲਾਰਾ ਬਲਤੇਜ ਪੰਨੂ ਨੇ ਪ੍ਰੈੱਸ ਬਿਆਨ ਰਾਹੀਂ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰਾ ਬਲਤੇਜ ਪੰਨੂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਰਕਾਰ ਨੂੰ ਬੇਅਦਬੀਆਂ ਬਾਰੇ ਸਖਤ ਕਾਨੂੰਨ ਬਣਾਉਣ ਦੀ ਸਲਾਹ ਦਿੱਤੀ ਐ, ਜਿਸ ਨੂੰ  ਸਰਕਾਰ ਨੇ ਸਵੀਕਾਰ ਲਿਆ ਐ। ਉਨ੍ਹਾਂ ਕਿਹਾ ਕਿ ਸਰਕਾਰ ਵਿਧਾਨ ਸਭਾ ਅੰਦਰ ਵੀ ਸਖਤ ਕਾਨੂੰਨ ਬਾਰੇ ਆਪਣੀ ਰਾਇ ਰੱਖ ਚੁੱਕੀ ਐ ਅਤੇ ਛੇਤੀ ਹੀ ਇਕ ਨਵਾਂ ਕਾਨੂੰਨ ਲੈ ਕੇ ਆ ਰਹੀ ਐ, ਜਿਸ ਨਾਲ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾ ਸਕਣਗੀਆਂ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਮਾਮਲੇ ਵਿਧਾਨ ਸਭਾ ਅੰਦਰ ਮਤਾ ਪੇਸ਼ ਕਰ ਕੇ ਇਕ ਕਮੇਟੀ ਬਣਾਈ ਗਈ ਸੀ। ਵੱਖ ਵੱਖ ਧਰਮਾਂ ਦੇ ਨੁਮਾਇੰਦਿਆਂ ਦੀ ਬਣੀ ਇਹ ਕਮੇਟੀ ਛੇਤੀ ਹੀ ਆਪਣੀ ਰਿਪੋਰਟ ਪੇਸ਼ ਕਰ ਦੇਵੇਗੀ ਜਿਸ ਤੋਂ ਬਾਅਦ ਵਿਧਾਨ ਸਭਾ ਬੇਅਦਬੀਆਂ ਵਾਲੇ ਮਾਮਲੇ ਵਿਚ ਸਖਤ ਕਾਨੂੰਨ ਬਣਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਾਰਮਿਕ ਗ੍ਰੰਥ ਭਾਵੇਂ ਕਿਸੇ ਵੀ ਧਰਮ ਦਾ ਹੋਵੇ, ਜੇਕਰ ਉਸ ਦੀ ਕੋਈ ਬੇਅਦਬੀ ਕਰਦਾ ਐ ਤਾਂ ਉਸ ਖਿਲਾਫ ਸਖਤ ਕਾਨੂੰਨ ਹੋਣਾ ਚਾਹੀਦਾ ਐ ਅਤੇ ਦੀ ਮਾਨ ਸਰਾਕਰ ਅਜਿਹਾ ਸਖਤ ਕਾਨੂੰਨ ਲਿਆਉਣ ਲਈ ਵਚਨਵੱਧ ਐ ਅਤੇ ਛੇਤੀ ਹੀ ਸਰਕਾਰ ਅਜਿਹਾ ਕਾਨੂੰਨ ਲੈ ਕੇ ਆ ਰਹੀ ਐ, ਜੋ ਕਿ ਸਟੇਟ ਦਾ ਕਾਨੂੰਨ ਹੋਵੇਗਾ।

LEAVE A REPLY

Please enter your comment!
Please enter your name here