ਜਲਾਲਾਬਾਦ ਪੁਲਿਸ ਦੀ ਮੈਡੀਕਲ ਸਟੋਰ ’ਤੇ ਰੇਡ/ 7 ਹਜ਼ਾਰ ਤੋਂ ਵਧੇਰੇ ਨਸ਼ੀਲੀਆਂ ਗੋਲੀਆਂ ਬਰਾਮਦ

0
7

ਜਲਾਲਾਬਾਦ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਇਕ ਮੈਡੀਕਲ ਸਟੋਰ ਮਾਲਕ ਨੂੰ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਗ੍ਰਿਫਤਾਰ ਕੀਤਾ ਐ। ਪੁਲਿਸ ਨੇ ਪਿੰਡ ਭੰਬਾ ਵੱਟੂ ਲਿਖੇ ਨਾਮੀ ਮੈਡੀਕਲ ਸਟੋਰ ਵਿਚ ਛਾਪੇਮਾਰੀ ਕੀਤੀ। ਪੁਲਿਸ ਨੇ ਪਹਿਲਾਂ ਮੈਡੀਕਲ ਸਟੋਰ ਤੇ ਛਾਪਾ ਮਾਰਿਆ। ਬਾਅਦ ਵਿਚ ਉਸ ਦੇ ਘਰ ਰੇਡ ਕਰ ਕੇ ਖੇਤਾਂ ਵਿੱਚ ਤੂੜੀ ਵਿੱਚ ਲਕੋ ਕੇ ਰੱਖੀਆਂ ਐਸਾ ਅਤੇ ਪ੍ਰੈਗਾ ਦੀਆਂ 7 ਤੋਂ ਵੱਧ ਗੋਲੀਆਂ ਬਰਾਮਦ ਕੀਤੀਆਂ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਗੁਰਸੇਵਕ ਸਿੰਘ ਬਰਾੜ ਹੋਰਾਂ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਪਹਿਲਾਂ ਭੰਬਾ ਵੱਟੂ ਬਸ ਅੱਡੇ ਤੇ ਰੇਡ ਕੀਤੀ ਤਾਂ ਸੁਖਦੇਵ ਮੈਡੀਕਲ ਸਟੋਰ ਨਾਮ ਤੇ ਇੱਕ ਸ਼ਖਸ ਨਸ਼ੇ ਦਾ ਧੰਦਾ ਕਰ ਰਿਹਾ ਸੀ। ਦੁਕਾਨ ਦੇ ਵਿੱਚੋਂ ਡੇਢ ਤੋਂ 200 ਦੇ ਕਰੀਬ ਗੋਲੀਆਂ ਬਰਾਮਦ ਹੋਈਆਂ ਜਿਸ ਤੋਂ ਬਾਅਦ ਜਦ ਉਸਦੇ ਘਰ ਦੀ ਤਲਾਸ਼ੀ ਲਈ ਗਈ ਤੇ ਘਰ ਦੇ ਪਿੱਛੇ ਖੇਤਾਂ ਵਿੱਚ ਤੂੜੀ ਵਾਲੇ ਕੁੱਪ ਵਿੱਚ ਲੁਕੋ ਕੇ ਰੱਖੀਆਂ  7 ਹਜਾਰ ਤੋਂ ਵਧੇਰੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ।

ਪੁਲਿਸ ਨੇ ਮੁਲਜਮ ਖਿਲਾਫ ਐਨਡੀਪੀਐਸ ਤਹਿਤ ਥਾਣਾ ਸਦਰ ਜਲਾਲਾਬਾਦ ਵਿਖੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।  ਉਧਰ ਆਰੋਪੀ ਦਾ ਹੈਰਾਨੀਜਨਕ ਬਿਆਨ ਸਾਹਮਣੇ ਆਇਆ ਐ। ਅਰੋਪੀ ਦਾ ਕਹਿਣਾ ਐ ਕਿ ਸਿਰਫ 10-15 ਦਿਨ ਪਹਿਲਾਂ ਹੀ ਮੈਂ ਨਸ਼ੇ ਦੀਆਂ ਗੋਲੀਆਂ ਵੇਚਣ ਲੱਗਾ ਸੀ ਅਤੇ ਇਹ ਸਪਲਾਈ ਮੈਨੂੰ ਕੌਣ ਦੇ ਗਿਆ ਸੀ ਇਸਦਾ ਮੈਨੂੰ ਪਤਾ ਨਹੀਂ ਐ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਐ। ਪੁਲਿਸ ਨੂੰ ਇਸ ਮਾਮਲੇ ਵਿਚ ਹੋਰ ਖੁਲਾਸੇ ਹੋਣ ਦੀ ਉਮੀਦ ਐ।

LEAVE A REPLY

Please enter your comment!
Please enter your name here