ਪੰਜਾਬ ਗੁਰਦਾਸਪੁਰ ਦੇ ਹੜ੍ਹ ਪੀੜਤ ’ਤੇ ਅੱਗ ਦਾ ਕਹਿਰ/ ਸ਼ੈਡ ਨੂੰ ਅੱਗ ਨਾਲ 10 ਦੁਧਾਰੂ ਪਸ਼ੂਆਂ ਦੀ ਮੌਤ/ ਇਕ ਬੱਕਰਾਂ ਤੇ ਕੁੱਤਾ ਵੀ ਚੜ੍ਹਿਆ ਅੱਗ ਦੀ ਭੇਂਟ By admin - January 4, 2026 0 8 Facebook Twitter Pinterest WhatsApp ਗੁਰਦਾਸਪੁਰ ਦੇ ਕਸਬਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਹਰਦੋਰਵਾਲ ਵਾਸੀ ਹੜ੍ਹ ਪੀੜਤ ਪਰਿਵਾਰ ਤੇ ਉਸ ਵੇਲੇ ਮੁਸੀਬਤਾਂ ਦੇ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦੇ ਪਸ਼ੂਆਂ ਵਾਲੇ ਸ਼ੈਡ ਨੂੰ ਅਚਾਨਕ ਅੱਗ ਲੱਗ ਗਈ। ਇਸ ਅੱਗ ਨਾਲ 10 ਦੁਧਾਰੂ ਪਸ਼ੂਆਂ ਦੀ ਦਰਦਨਾਕ ਮੌਤ ਹੋ ਗਈ। ਇਸ ਤੋਂ ਇਲਾਵਾ ਇਕ ਬੱਕਰਾ ਤੇ ਕੁੱਤਾ ਵੀ ਅੱਗ ਦੀ ਭੇਟ ਚੜ੍ਹ ਗਿਆ ਐ। ਪੀੜਤ ਪਰਿਵਾਰ ਨੇ ਸਰਕਾਰ ਤੇ ਸਮਾਜ ਸੇਵੀਆਂ ਅੱਗੇ ਮਦਦ ਲਈ ਗੁਹਾਰ ਲਾਈ ਹੈ। ਇਸ ਸਬੰਧੀ ਪੀੜਤ ਕਿਸਾਨ ਬੂਟਾ ਸਿੰਘ ਅਤੇ ਵਜੀਰ ਸਿੰਘ ਅਤੇ ਪਿੰਡ ਦੇ ਮੋਹਤਬਰ ਹਰਸਿਮਰਨ ਸਿੰਘ ਰਾਜਾ ਨੇ ਦੁੱਖੀ ਮੰਨ ਨਾਲ ਦੱਸਿਆ ਕਿ ਉਨਾਂ ਦੇ ਗੁਆਢੀਆਂ ਨੇ ਉਨਾਂ ਨੂੰ ਫੋਨ ਤੇ ਦੱਸਿਆ ਕਿ ਉਨਾਂ ਦੇ ਡੰਗਰਾਂ ਵਾਲੇ ਸ਼ੈਡ ’ਚੋਂ ਧੂਆਂ ਨਿਕਲ ਰਿਹਾ ਹੈ ਅਤੇ ਜਦੋਂ ਉਨਾਂ ਨੇ ਜਾ ਕੇ ਦੇਖਿਆ ਤਾਂ ਉਨਾਂ ਦੇ ਡਗਰਾਂ ਵਾਲੇ ਸ਼ੈਡ ਅੰਦਰ ਅੱਗ ਲੱਗੀ ਹੋਈ ਸੀ ਅਤੇ ਅੰਦਰ ਧੂਆਂ ਹੀ ਧੂਆ ਦਿਖਾਈ ਦੇ ਰਿਹਾ ਸੀ। ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਸ਼ੈਡ ਅੰਦਰ ਬੱਝੇ ਸਾਰੇ ਪੱਛੂਆਂ ਦੀ ਮੌਤ ਹੋ ਚੁੱਕੀ ਸੀ ਜਿੰਨਾ ’ਚ ਉਨਾਂ ਦਾ ਇੱਕ ਕੁੱਤਾ ਅਤੇ ਇੱਕ ਬੱਕਰਾ ਵੀ ਸ਼ਾਮਲ ਸੀ। ਦੁੱਖੀ ਪਰਿਵਾਰ ਨੇ ਦਾਣੀ ਸੱਜਣਾਂ ਵੱਖ ਵੱਖ ਐਨ ਜੀ ਓ ਨੂੰ ਅਪੀਲ ਕਰਦਿਆਂ ਕਿਹਾ ਕਿ ਉਨਾਂ ਦਾ ਹੜ੍ਹ ਨਾਲ ਪਹਿਲਾਂ ਹੀ ਕਾਫੀ ਨੁਕਸਾਨ ਹੋ ਚੁੱਕਾ ਸੀ ਅਤੇ ਹੁੱਣ ਉਨਾਂ ਦਾ ਕੁੱਝ ਵੀ ਨਹੀਂ ਬਚਿਆਂ। ਪੀੜਤ ਪਰਿਵਾਰ ਨੇ ਗੁਗਲ ਪੇਅ ਨੰਬਰ 8727840008 ਜਾਰੀ ਕਰ ਕੇ ਮਾਲੀ ਮਦਦ ਲਈ ਗੁਹਾਰ ਲਾਈ ਹੈ।