Uncategorized ਫਿਰੋਜ਼ਪੁਰ ’ਚ ਸਤਿਲੁਜ ਦਰਿਆ ’ਚੋਂ ਮਿਲਿਆ ਸ਼ਰਾਬ ਦਾ ਵਿਸ਼ਾਲ ਜ਼ਖੀਰਾਂ/ ਦਰਿਆ ਦੇ ਪਾਣੀ ’ਚ ਛੁਪਾ ਕੇ ਰੱਖੇ ਸੀ ਸ਼ਰਾਬ ਤੇ ਸਾਜੋ ਸਾਮਾਨ/ ਸ਼ਰਾਬ ਛੁਪਾਉਣ ਦੇ ਢੰਗ-ਤਰੀਕਿਆਂ ਨੇ ਚੱਕਰਾਂ ’ਚ ਪਾਈ ਪੁਲਿਸ By admin - May 14, 2025 0 8 Facebook Twitter Pinterest WhatsApp ਅੰਮ੍ਰਿਤਸਰ ਵਿੱਚ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਹਰਕਤ ਵਿਚ ਆਇਆ ਪੁਲਿਸ ਪ੍ਰਸ਼ਾਸਨ ਸ਼ਰਾਬ ਤਸਕਰਾਂ ਦੀ ਪੈੜ ਨੱਪਦਿਆਂ ਗੁਪਤ ਟਿਕਾਣਿਆਂ ਦੀ ਛਾਣਬੀਣ ਕਰ ਰਿਹਾ ਐ। ਇਸੇ ਤਹਿਤ ਕਾਰਵਾਈ ਕਰਦਿਆਂ ਫਿਰੋਜ਼ਪੁਰ ਪੁਲਿਸ ਨੇ ਪਿੰਡ ਅਲੀਕੇ ਵਿਖੇ ਨਾਜਾਇਜ਼ ਸ਼ਰਾਬ ਦਾ ਵਿਸ਼ਾਲ ਜ਼ਖੀਰਾਂ ਬਰਾਮਦ ਕੀਤਾ ਐ। ਇਹ ਸ਼ਰਾਬ ਸਤਿਲੁਜ ਦਰਿਆ ਵਿਚ ਵਹਿੰਦੇ ਪਾਣੀਆਂ ਹੇਠਾਂ ਛੁਪਾ ਕੇ ਰੱਖੀ ਹੋਈ ਸੀ। ਪੁਲਿਸ ਨੇ ਸ਼ਰਾਬ ਬਣਾਉਣ ਦੇ ਸਾਜੋ-ਸਾਮਾਨ ਸਮੇਤ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਐ। ਇਹ ਸ਼ਰਾਬ ਸਤਿਲੁਜ ਦਰਿਆ ਤੋਂ ਇਲਾਵਾ ਖੇਤਾਂ ਦੀਆਂ ਵੱਟਾਂ ਅਤੇ ਖਾਲ੍ਹਾਂ ਵਿਚ ਧਰਤੀ ਹੇਠਾਂ ਛੁਪਾ ਕੇ ਰੱਖੀ ਹੋਈ ਐ। ਇੱਥੇ ਸ਼ਰਾਬ ਤਸਕਰਾਂ ਵੱਲੋਂ ਸ਼ਰਾਬ ਬਣਾਉਣ ਅਤੇ ਉਸ ਨੂੰ ਛੁਪਾਉਣ ਦੇ ਢੰਗ ਤਰੀਕੇ ਵੇਖ ਕੇ ਪੁਲਿਸ ਵਾਲੇ ਵੀ ਹੈਰਾਨ ਸਨ। ਇਸੇ ਦੇ ਚਲਦਿਆਂ ਅੱਜ ਫਿਰੋਜ਼ਪੁਰ ਪੁਲਿਸ ਪਿੰਡ ਅਲੀਕੇ ਸਥਿਤ ਸਤਲੁਜ ਦਰਿਆ ਤੇ ਰੇਡ ਕਰ ਇੱਕ ਵੱਡਾ ਜਖੀਰਾਂ ਬਰਾਮਦ ਕੀਤਾ ਹੈ। ਜਿਥੇ ਸ਼ਰਾਬ ਵੇਚਣ ਵਾਲਿਆਂ ਨੇ ਸਤਲੁਜ ਦਰਿਆ ਦੇ ਪਾਣੀ ਵਿੱਚ ਹੀ ਸ਼ਰਾਬ ਕੱਢਣ ਵਾਲਾ ਸਾਜੋ ਸਮਾਨ ਰੱਖਿਆ ਹੋਇਆ ਸੀ। ਐਕਸਾਈਜ਼ ਵਿਭਾਗ ਦੇ ਏਡੀਸੀ ਆਰ ਬੱਤਰਾ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ 5 ਹਜਾਰ ਲੀਟਰ ਲਾਹਣ, ਸੈਂਕੜੇ ਬੋਤਲਾਂ ਕੱਚੀ ਸ਼ਰਾਬ ਅਤੇ ਭੱਠੀਆਂ ਦੇ ਨਾਲ ਨਾਲ ਡਰੱਮ ਵੀ ਬਰਾਮਦ ਕੀਤੇ ਗਏ। ਇਸ ਸ਼ਰਾਬ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਐ। ਡੀਐਸਪੀ ਸੁਖਵਿੰਦਰ ਸਿੰਘ ਦੇ ਦੱਸਣ ਮੁਤਾਬਕ ਰੇਡ ਦੌਰਾਨ ਕਈ ਲੋਕਾਂ ਨੂੰ ਗਿਰਫਤਾਰ ਕੀਤਾ ਗਿਆ ਹੈ। ਇਹ ਵੀ ਦੱਸ ਦਈਏ ਕਿ ਇਸ ਦੌਰਾਨ ਐਕਸਾਈਜ਼ ਵਿਭਾਗ ਦੀ ਇੱਕ ਵੱਡੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਜਿਥੇ ਵਿਭਾਗ ਨੇ ਜੋ ਸ਼ਰਾਬ ਫੜੀ ਸੀ, ਉਸਨੂੰ ਸਤਲੁਜ ਦਰਿਆ ਵਿੱਚ ਵਿੱਚ ਸੁੱਟ ਦਿੱਤਾ ਗਿਆ ਜਦਕਿ ਇਹ ਸ਼ਰਾਬ ਜਹਿਰੀਲੀ ਵੀ ਹੋ ਸਕਦੀ ਸੀ ਜੋ ਜਲ-ਜੀਵਾਂ ਲਈ ਹਾਨੀਕਾਰਕ ਹੋ ਸਕਦੀ ਸੀ। ਕਾਇਦੇ ਮੁਤਾਬਕ ਇਸ ਨੂੰ ਖਾਲੀ ਥਾਂ ’ਤੇ ਨਸ਼ਟ ਕਰਨਾ ਬਣਦਾ ਸੀ।